ਵਾਸ਼ਿੰਗਟਨ (ਬਿਊਰੋ)— ਦੁਨੀਆ ਭਰ ਦੀਆਂ ਏਅਰਲਾਈਨ ਕੰਪਨੀਆਂ ਨੇ ਬੋਇੰਗ ਦੇ 737 NG ਜੈੱਟਾਂ ਦੀ ਜਾਂਚ ਕੀਤੀ। ਇਸ ਵਿਚ ਪਾਇਆ ਗਿਆ ਕਿ 810 ਜਹਾਜ਼ਾਂ ਵਿਚੋਂ 38 ਵਿਚ ਦਰਾਰਾਂ ਸਨ, ਜਿਨ੍ਹਾਂ ਦੀ ਮੁਰੰਮਤ ਕਰਨ ਅਤੇ ਬਦਲਣ ਦੀ ਲੋੜ ਸੀ। ਇਹ ਜਾਣਕਾਰੀ ਬੋਇੰਗ ਕੰਪਨੀ ਨੇ ਵੀਰਵਾਰ ਨੂੰ ਦਿੱਤੀ। ਬੋਇੰਗ ਅਤੇ ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਏ ਜਹਾਜ਼ਾਂ ਦੀ ਮੁਰੰਮਤ ਹੋਣ ਤੱਕ ਉਨ੍ਹਾਂ ਨੂੰ ਜ਼ਮੀਨ 'ਤੇ ਰੱਖਿਆ ਜਾਵੇਗਾ। ਲੱਗਭਗ 5 ਫੀਸਦੀ ਨਿਰੀਖਣਾਂ ਵਿਚ ਪਾਇਆ ਗਿਆ ਕਿ ਜਹਾਜ਼ ਦੇ ਖੰਭਾਂ ਨੂੰ ਜੋੜਨ ਵਾਲੇ ਹਿੱਸੇ ਵਿਚ ਦਰਾਰਾਂ ਸਨ।
737 NG ਤੀਜੀ ਪੀੜ੍ਹੀ ਦਾ 737 ਅਤੇ ਐਡੀਸ਼ਨ ਹੈ ਜੋ ਹੁਣ ਖੜ੍ਹੇ ਕਰ ਦਿੱਤੇ ਗਏ 737 ਮੈਕਸ ਜਹਾਜ਼ਾਂ ਤੋਂ ਪਹਿਲੇ ਦਾ ਹੈ। 737 ਮੈਕਸ ਜਹਾਜ਼ ਵਿਚ ਦਰਾਰਾਂ ਪਾਏ ਜਾਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਬੁੱਧਵਾਰ ਨੂੰ ਸਾਊਥਵੈਸਟ ਏਅਰਲਾਈਨ ਕੰਪਨੀ ਅਤੇ ਬ੍ਰਾਜ਼ੀਲ ਦੇ ਗੋਲ ਲਿਨਹਾਸ ਨੇ ਯੂ.ਐੱਸ. ਰੈਗੂਲੇਟਰ ਦੇ ਆਦੇਸ਼ ਦੇ ਬਾਅਦ ਤੁਰੰਤ ਜ਼ਰੂਰੀ ਨਿਰੀਖਣ ਲਈ 737 NG ਹਵਾਈ ਜਹਾਜ਼ ਨੂੰ ਉਤਾਰ ਕੇ ਘੱਟੋ-ਘੱਟੋ 13 ਜਹਾਜ਼ ਦੀ ਜਾਂਚ ਕੀਤੀ ਗਈ। ਯੂ.ਐੱਸ. ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਬੀਤੇ ਹਫਤੇ ਅਮਰੀਕੀ ਜਹਾਜ਼ ਆਪਰੇਟਰਾਂ ਨੂੰ 165 ਪੁਰਾਣੇ 737 NG ਜਹਾਜ਼ਾਂ ਵਿਚ ਸੰਰਚਨਾਤਮਕ ਦਰਾਰਾਂ ਦੀ ਜਾਂਚ ਕਰਨ ਲਈ ਕਿਹਾ ਸੀ। ਪਰ ਹੁਣ ਅਜਿਹਾ ਲੱਗਦਾ ਹੈ ਕਿ ਜਾਂਚ ਕੀਤੇ ਗਏ ਜਹਾਜ਼ਾਂ ਦੀ ਅਸਲੀ ਗਿਣਤੀ 200 ਤੋਂ ਵੱਧ ਹੈ।
ਐੱਫ.ਏ.ਏ. ਨੇ ਵੀਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਵਿਚ ਜਹਾਜ਼ ਦੀ ਇਕ ਛੋਟੀ ਗਿਣਤੀ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਜਦਕਿ ਬੋਇੰਗ ਜਹਾਜ਼ਾਂ ਦੇ ਪ੍ਰਭਾਵਿਤ ਹਿੱਸਿਆਂ ਦੀ ਮੁਰੰਮਤ ਚੱਲ ਰਹੀ ਹੈ ਜਾਂ ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ। ਏਜੰਸੀ ਨੇ ਕਿਹਾ ਕਿ ਇਹ ਨਿਰਮਾਤਾ ਅਤੇ ਹੋਰ ਅੰਤਰਰਾਸ਼ਟਰੀ ਹਵਾਬਾਜ਼ੀ ਸੁਰੱਖਿਆ ਰੈਗੂਲੇਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਕਾਰਕਾਂ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ ਜਿਨ੍ਹਾਂ ਕਰ ਕੇ ਜਹਾਜ਼ਾਂ ਵਿਚ ਦਰਾਰਾਂ ਪੈਦਾ ਹੋ ਰਹੀਆਂ ਸਨ। ਇਨ੍ਹਾਂ ਖਬਰਾਂ ਵਿਚ ਬੋਇੰਗ ਦੇ ਸ਼ੇਅਰ ਵਿਚ ਇਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 371 ਡਾਲਰ 'ਤੇ ਬੰਦ ਹੋਇਆ।
ਸਾਊਥਵੈਸਟ ਦੀ ਬੁਲਾਰਨ ਬ੍ਰਾਂਡੀ ਕਿੰਗ ਨੇ ਕਿਹਾ ਕਿ 200 ਤੋਂ ਵੱਧ ਵਰਤੋਂ ਵਿਚ ਆਉਣ ਵਾਲੇ ਹਵਾਈ ਜਹਾਜ਼ਾਂ ਵਿਚੋਂ ਦੋ ਜਹਾਜ਼ਾਂ ਵਿਚ ਦਰਾਰਾ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਖੜ੍ਹੇ ਕਰ ਦਿੱਤਾ ਗਿਆ ਹੈ। ਭਾਵੇਂਕਿ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕੀ ਹੋਰ ਜਹਾਜ਼ਾਂ ਵਿਚ ਦਰਾਰਾਂ ਮਿਲੀਆਂ ਹਨ ਜਾਂ ਨਹੀਂ।
ਅਮਰੀਕਾ : 22 ਲੋਕਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਖੁਦ ਨੂੰ ਦੱਸਿਆ ਬੇਕਸੂਰ
NEXT STORY