ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੰਗਲਵਾਰ ਨੂੰ ਈਰਾਨ ਨੂੰ ਉਹਨਾਂ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ ਜਿਹਨਾਂ ਨੂੰ ਗਲਤ ਢੰਗ ਨਾਲ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕੋਰੋਨਾਵਾਇਰਸ ਦੇ ਕਾਰਨ ਕਿਸੇ ਦੀ ਮੌਤ ਹੋਈ ਤਾਂ ਅਮਰੀਕਾ ਇਸ ਦਾ ਜ਼ਿੰਮੇਵਾਰ ਤੇਹਰਾਨ ਨੂੰ ਠਹਿਰਾਏਗਾ।
ਪੋਂਪਿਓ ਨੇ ਇਕ ਬਿਆਨ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ,''ਸਾਡੀ ਪ੍ਰਤੀਕਿਰਿਆ ਨਿਰਣਾਇਕ ਹੋਵੇਗੀ।'' ਉਹਨਾਂ ਨੇ ਕਿਹਾ,''ਰਿਪੋਰਟ ਦੇ ਬਾਰੇ ਵਿਚ ਪਤਾ ਚੱਲਿਆ, ਜਿਸ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਈਰਾਨ ਦੀਆਂ ਜੇਲਾਂ ਵਿਚ ਫੈਲ ਗਿਆ ਹੈ। ਇਹ ਕਾਫੀ ਚਿੰਤਾਜਨਕ ਹੈ। ਅਜਿਹੇ ਵਿਚ ਜੇਲ ਵਿਚ ਸਾਰੇ ਅਮਰੀਕੀ ਲੋਕਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ।'' ਇੱਥੇ ਦੱਸ ਦਈਏ ਕਿ ਘੱਟੋ-ਘੱਟ 4 ਅਮਰੀਕੀ ਨਾਗਰਿਕ ਈਰਾਨ ਵਿਚ ਕੈਦ ਹਨ, ਜਿੱਥੇ ਕੋਰੋਨਾਵਾਇਰਸ ਦੇ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕਰੀਬ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਮਾਚਾਰ ਏਜੰਸੀ ਤਸਨੀਮ ਦੇ ਮੁਤਾਬਕ ਈਰਾਨ ਦੀ ਅਦਾਲਤ ਨੇ ਕੋਰੋਨਾਵਾਇਰਸ ਦੇ ਵੱਧਦੇ ਮਾਮਲੇ ਦੇਖਦੇ ਹੋਏ ਕਈ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ
ਪੋਂਪਿਓ ਨੇ ਇਹ ਵੀ ਕਿਹਾ ਕਿ ਹਜ਼ਾਰਾਂ ਕੈਦੀਆਂ ਨੇ ਈਰਾਨ ਦੀ ਮੁਆਫੀ ਦੇਣ ਅਤੇ ਦਇਆ ਦਿਖਾਉਣ ਦੀ ਸਮੱਰਥਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ,''ਗਲਤ ਢੰਗ ਨਾਲ ਹਿਰਾਸਤ ਵਿਚ ਲਏ ਗਏ ਦੋਹਰੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਇਹ ਅਪੀਲ ਸ਼ਾਸਨ ਦੀ ਗ੍ਰਾਂਟ ਦੇਣ ਦੀ ਸ਼ਕਤੀ ਦੇ ਅੰਦਰ ਹੈ। ਅਮਰੀਕਾ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗਾ ਜਦੋਂ ਤੱਕ ਕਿ ਗਲਤ ਢੰਗ ਨਾਲ ਹਿਰਾਸਤ ਵਿਚ ਲਏ ਗਏ ਸਾਰੇ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਦੇ ਘਰ ਭੇਜ ਨਹੀਂ ਦਿੱਤਾ ਜਾਂਦਾ।''
ਇਟਲੀ: NRI ਸਭਾ ਪੰਜਾਬ ਦੀ ਚੋਣ ਜਿੱਤੇ ਕ੍ਰਿਪਾਲ ਸਿੰਘ ਸਹੋਤਾ
NEXT STORY