ਨਿਊਯਾਰਕ/ਟੋਰਾਂਟੋ (ਰਾਜ ਗੋਗਨਾ)-ਟੋਰਾਂਟੋ ਦੀ ਜੇਨ ਸਟਰੀਟ ਅਤੇ ਫਾਲਸਟਾਫ ਐਵੇਨਿਊ ਉੱਤੇ ਲੰਘੀ 26 ਮਈ ਨੂੰ ਸਵੇਰੇ 4:00 ਵਜੇ ਪੁਲਸ ਨੇ ਵੱਖ-ਵੱਖ ਹਾਈਵੇਅ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਜਦੋਂ ਇੱਕ ਮਰਸੀਡੀਜ਼ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਕਾਰ ਡਰਾਈਵਰ ਨੇ ਪੁਲਸ ਦੀਆਂ ਗੱਡੀਆ ’ਚ ਟੱਕਰ ਮਾਰ ਦਿੱਤੀ, ਜਿਸ ’ਚ ਪੁਲਸ ਦੀਆਂ 2 ਗੱਡੀਆ ਨੁਕਸਾਨੀਆਂ ਗਈਆਂ ਹਨ। ਇਸ ਤੋਂ ਬਾਅਦ ਇਹ ਗੱਡੀ ਇੱਕ ਕਮਰਸ਼ੀਅਲ ਪ੍ਰਾਪਰਟੀ ’ਚ ਜਾ ਡਿੱਗੀ, ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰ ਡਰਾਈਵਰ ਬਰੈਂਪਟਨ ਵਾਸੀ ਪੰਜਾਬੀ ਮੂਲ ਦੇ ਜਸਪੁਨੀਤ ਬਾਜਵਾ (29) ਸਾਲ ਨੂੰ ਗ੍ਰਿਫਤਾਰ ਕਰ ਕੇ ਇਰਾਦਾ ਕਤਲ ਅਤੇ ਅਦਾਲਤੀ ਹੁਕਮਾ ਨੂੰ ਨਾ ਮੰਨਣ ਦੇ ਨਾਲ ਖਤਰਨਾਕ ਡਰਾਈਵਿੰਗ ਤੇ ਚੋਰੀ ਦਾ ਸਾਮਾਨ ਰੱਖਣ ਦਾ ਮਾਮਲਾ ਦਰਜ ਕੀਤਾ ਹੈ ।
ਕਾਰ ’ਚ ਪੈਸੰਜਰ ਸੀਟ ’ਤੇ ਬੈਠੇ ਮਿਸੀਸਾਗਾ ਵਾਸੀ ਭੁਪਿੰਦਰ ਸਿੰਘ (29) ’ਤੇ ਚੋਰੀ ਦਾ ਸਾਮਾਨ ਤੇ ਘਰਾਂ ਦੇ ਦਰਵਾਜ਼ੇ ਤਾਕੀਆਂ ਭੰਨਣ ਵਾਲੇ ਸੰਦਾਂ ਨੂੰ ਰੱਖਣ ਦੇ ਦੋਸ਼ ਹੇਠ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ ।
ਅਮਰੀਕਾ ’ਚ ਕੋਰੋਨਾ ਵੈਕਸੀਨ ਰਹੀ ਵਿਚਾਰ-ਵਟਾਂਦਰੇ ਦਾ ਅਹਿਮ ਹਿੱਸਾ : ਜੈਸ਼ੰਕਰ
NEXT STORY