ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆਉਣ ਅਤੇ ਲੋਕਾਂ ਨੂੰ ਐਂਟੀ ਇਨਫੈਕਸ਼ਨ ਟੀਕੇ ਲੱਗਣ ਦੀ ਦਰ ਵੱਧਣ ਦੇ ਨਾਲ ਹੀ ਹੋਰ ਰਾਜ ਅਤੇ ਸ਼ਹਿਰ ਪਾਬੰਦੀਆਂ ਵਿਚ ਢਿੱਲ ਦੇ ਰਹੇ ਹਨ। ਮੈਸਾਚੁਸੇਟਸ ਨੇ ਸ਼ਨੀਵਾਰ ਨੂੰ ਮਾਸਕ ਪਾਉਣਾ ਦੀ ਲੋੜ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਨਿਊ ਜਰਸੀ ਨੇ ਵੀ ਇਨਫੈਕਸ਼ਨ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਤਮ ਕਰ ਦਿੱਤੀਆਂ।
ਨਿਊਯਾਰਕ ਅਤੇ ਸ਼ਿਕਾਗੋ ਸ਼ਹਿਰ ਵਿਚ ਅਧਿਕਾਰੀਆਂ ਨੇ ਸਮੁੰਦਰ ਤੱਟਾਂ ਨੂੰ ਲੋਕਾਂ ਲਈ ਖੋਲ੍ਹ ਦਿੱਤਾ। ਭਾਵੇਂਕਿ ਤੇਜ਼ ਹਵਾਵਾਂ ਅਤੇ ਮੌਸਮ ਠੰਡਾ ਹੋਣ ਕਾਰਨ ਲੋਕਾਂ ਨੇ ਇਹਨਾਂ ਥਾਵਾਂ ਤੋਂ ਦੂਰੀ ਬਣਾਈ ਰੱਖੀ। ਸ਼ਿਕਾਗੋ ਦੇ ਮੇਅਰ ਲੋਰਰੀ ਲਾਇਟਫੁੱਟ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਮੁੜ ਤੋਂ ਸਵਾਗਤ ਹੈ ਸ਼ਿਕਾਗੋ। ਲੇਕਫਰੰਟ ਹੁਣ ਖੁੱਲ੍ਹ ਗਿਆ ਹੈ।'' ਸ਼ਿਕਾਗੋ ਵਿਚ ਇਕ ਮਹੀਨੇ ਤੱਕ ਬੰਦ ਰਹਿਣ ਦੇ ਬਾਅਦ ਖੁਦਰਾ ਸਟੋਰ, ਰੈਸਟੋਸੈਂਟ, ਕਿਸ਼ਤੀ ਯਾਤਰੀ ਅਤੇ ਕਰੂਜ਼ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਲੀਨੌਏ ਰਾਜ ਦੇ ਜਨ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਇਨਫੈਕਸ਼ਨ ਦੇ 802 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜੋ ਪਿਛਲੇ 6 ਮਹੀਨੇ ਵਿਚ ਇਕ ਦਿਨ ਵਿਚ ਦੂਜੀ ਵਾਰ ਸਭ ਤੋਂ ਘੱਟ ਗਿਣਤੀ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਾਂਸਦ ਨੇ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਦੂਜੀ ਵਾਰ ਕੀਤੀ ਸ਼ਰਮਨਾਕ ਹਰਕਤ
ਹਾਲਾਤ ਵਿਚ ਸੁਧਾਰ, ਲੰਬੇ ਵੀਕੈਂਡ ਕਾਰਨ ਲੋਕਾਂ ਦੇ ਖਰੀਦਾਰੀ ਕਰਨ ਅਤੇ ਇਸ ਨਾਲ ਕਾਰੋਬਾਰ ਦੇ ਗਤੀ ਫੜਨ ਦੀ ਆਸ ਹੈ। ਮਿਨੀਸੋਟਾ ਰਾਜ ਨੇ ਇਨਫੈਕਸ਼ਨ ਕਾਰਨ ਰਾਜ ਭਰ ਦੇ ਬਾਰ ਅਤੇ ਰੈਸਟੋਰੈਂਟ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਸ਼ੁੱਕਰਵਾਰ ਨੂੰ ਹਟਾ ਲਿਆ। ਰੋਗ ਕੰਟਰੋਲ ਅਤੇ ਰੋਕਥਾਮ ਕੇਦਰਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ ਦੀ ਕਰੀਬ 50 ਫੀਸਦੀ ਆਬਾਦੀ ਨੂੰ ਐਂਟੀ ਇਨਫੈਕਸ਼ਨ ਟੀਕੇ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ ਅਤ ਕਰੀਬ 40 ਫੀਸਦੀ ਆਬਾਦੀ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ। ਮੈਸਾਚੁਸੇਟਸ ਦੇ ਗਵਰਨਰ ਚਾਰਲੀ ਬਾਕੇਰ ਨੇ ਸ਼ਨੀਵਾਰ ਨੂੰ ਮਾਸਕ ਲਗਾਉਣ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਪਰ ਕੁਝ ਥਾਵਾਂ ਜਿਹਨਾਂ ਵਿਚ ਜਨਤਕ ਆਵਾਜਾਈ ਸ਼ਾਮਲ ਹੈ ਵਿਚ ਮਾਸਕ ਪਾਉਣਾ ਹਾਲੇ ਵੀ ਲਾਜ਼ਮੀ ਹੈ। ਵਰਜੀਨੀਆ ਰਾਜ ਨੇ ਵੀ ਸਮਾਜਿਕ ਦੂਰੀ ਅਤੇ ਕਿਸੇ ਵੀ ਥਾਂ 'ਤੇ ਲੋਕਾਂ ਦੀ ਸੀਮਤ ਗਿਣਤੀ ਵਿਚ ਇਕੱਠੇ ਹੋਣ ਵਾਲੇ ਨਿਯਮ ਵਿਚ ਥੋੜ੍ਹੀ ਢਿੱਲ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੇਸ਼ ਵਿਚ ਸੁਧਰ ਰਹੇ ਹਾਲਾਤ ਵਿਚਕਾਰ ਉੱਤਰੀ ਵਰਜੀਨੀਆ ਦੇ ਰੌਕ ਕਲਾਈਬਿੰਗ ਜਿਮ ਪਹੁੰਚੇ।
ਪੜ੍ਹੋ ਇਹ ਅਹਿਮ ਖਬਰ- ਪੁਲਾੜ ਕੇਂਦਰ ਪਹੁੰਚਿਆ ਚੀਨ ਦਾ ਕਾਰਗੋ ਜਹਾਜ਼
ਨੋਟ- ਅਮਰੀਕਾ ਦੇ ਕਈ ਰਾਜਾਂ ਅਤੇ ਸ਼ਹਿਰਾਂ ਨੇ ਪਾਬੰਦੀਆਂ 'ਚ ਦਿੱਤੀ ਢਿੱਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੁਲਾੜ ਕੇਂਦਰ ਪਹੁੰਚਿਆ ਚੀਨ ਦਾ ਕਾਰਗੋ ਜਹਾਜ਼
NEXT STORY