ਵਾਸ਼ਿੰਗਟਨ (ਬਿਊਰੋ): 9/11 ਹਮਲੇ ਨੂੰ 19 ਸਾਲ ਬੀਤ ਗਏ ਹਨ। ਸਾਲ 2001 ਵਿਚ ਅਲਕਾਇਦਾ ਦੇ 19 ਅੱਤਵਾਦੀਆਂ ਨੇ ਅਮਰੀਕਾ ਦੀਆਂ ਮਹੱਤਵਪੂਰਨ ਇਮਾਰਤਾਂ ਵਰਲਡ ਟਰੇਡ ਸੈਂਟਰ, ਪੇਂਟਾਗਨ ਅਤੇ ਪੈੱਨਸਿਲਵੇਨੀਆ ਵਿਚ ਇਕੱਠੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਸਵੇਰੇ 8 ਵਜ ਕੇ 46 ਮਿੰਟ 'ਤੇ ਹੋਏ ਹਮਲੇ ਨਾਲ ਅਮਰੀਕਾ ਸਮੇਤ ਪੂਰੀ ਦੁਨੀਆ ਕੰਬ ਗਈ।ਵਰਲਡ ਟਰੇਡ ਸੈਂਟਰ ਦੇ ਹਮਲੇ ਵਿਚ 2,996 ਲੋਕ ਮਾਰੇ ਗਏ ਸਨ। ਇਸ ਵਿਚ 11 ਅਣਜੰਮੇ ਬੱਚੇ ਵੀ ਇਸ ਹਮਲੇ ਦੇ ਸ਼ਿਕਾਰ ਹੋਏ। ਅੱਜ ਅਸੀਂ ਤੁਹਾਨੂੰ ਇਸ ਹਮਲੇ ਨਾਲ ਸਬੰਧਤ ਖਾਸ ਜਾਣਕਾਰੀਆਂ ਦੇ ਰਹੇ ਹਾਂ।
- ਅੱਤਵਾਦੀਆਂ ਨੇ 4 ਪੈਸੇਂਜਰ ਏਅਰਕ੍ਰਾਫਟ ਹਾਈਜੈਕ ਕੀਤੇ ਸਨ। ਇਸ ਵਿਚ 3 ਜਹਾਜ਼ ਸਹੀ ਨਿਸ਼ਾਨੇ ਤੱਕ ਪਹੁੰਚੇ। ਅੱਤਵਾਦੀਆਂ ਨੇ 2 ਯਾਤਰੀ ਜਹਾਜ਼ ਵਰਲਡ ਟਰੇਡ ਸੈਂਟਰ ਦੇ ਟਾਵਰ ਵਿਚ ਦਾਖਲ ਕਰਾ ਦਿੱਤੇ ਸਨ। ਤੀਜੇ ਜਹਾਜ਼ ਨਾਲ ਪੇਂਟਾਗਨ 'ਤੇ ਹਮਲਾ ਕੀਤਾ ਗਿਆ ਜਦਕਿ ਚੌਥਾ ਜਹਾਜ਼ ਪੈੱਨਸਿਲਵੇਨੀਆ ਵਿਚ ਕਰੈਸ਼ ਹੋਇਆ ਸੀ।

- ਇਸ ਹਮਲੇ ਵਿਚ 2,996 ਲੋਕਾਂ ਦੀ ਜਾਨ ਚਲੀ ਗਈ ਸੀ। ਜਿਹਨਾਂ ਵਿਚ 400 ਪੁਲਸ ਅਫਸਰ ਅਤੇ ਫਾਇਰ ਫਾਈਟਰਜ਼ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿਚ 57 ਦੇਸ਼ਾਂ ਦੇ ਲੋਕ ਸ਼ਾਮਲ ਸਨ। ਪੂਰੀ ਇਮਾਰਤ ਕਰੀਬ 2 ਘੰਟੇ ਵਿਚ ਮਲਬੇ ਵਿਚ ਤਬਦੀਲ ਹੋ ਗਈ ਸੀ।
- ਇਸ ਹਮਲੇ ਦੀ ਭਿਆਨਕਤਾ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਕੁੱਲ 2,996 ਲੋਕਾਂ ਵਿਚ 291 ਲਾਸ਼ਾਂ ਹੀ ਅਜਿਹੀਆਂ ਸਨ ਜੋ ਖੁਰਦ-ਬੁਰਦ ਨਹੀਂ ਸਨ।
- ਇਸ ਹਮਲੇ ਵਿਚ ਮ੍ਰਿਤਕਾਂ ਦੀ ਵੱਡੀ ਗਿਣਤੀ ਵਿਚ ਨਿੱਜੀ ਚੀਜ਼ਾਂ ਬਰਾਮਦ ਹੋਈਆਂ ਸਨ। ਇਹਨਾਂ ਵਿਚ ਵੈਡਿੰਗ ਰਿੰਗ, ਘੜੀਆਂ ਸ਼ਾਮਲ ਸਨ।
- ਹਮਲਾ ਜਿਹੜੇ ਜਹਾਜ਼ਾਂ ਨਾਲ ਕੀਤਾ ਗਿਆ ਸੀ ਉਹਨਾਂ ਦੀ ਗਤੀ 987.6 ਕਿਲੋਮੀਟਰ ਪ੍ਰਤੀ ਘੰਟੇ ਨਾਲੋਂ ਵੀ ਵੱਧ ਸੀ।

- ਹਮਲੇ ਦੇ ਬਾਅਦ ਕੁੱਲ 18 ਲੱਖ ਟਨ ਕਚਰਾ ਹਟਾਇਆ ਗਿਆ। ਮਲਬੇ ਦੀ ਸਫਾਈ ਵਿਚ 75 ਕਰੋੜ ਡਾਲਰ ਖਰਚ ਹੋਏ ਸਨ। ਇਸ ਦੇ ਹਜ਼ਾਰਾਂ ਟਨ ਮਲਬੇ ਨੂੰ ਭਾਰਤੀ ਵਪਾਰੀਆਂ ਨੇ ਕਰੀਬ 23 ਕਰੋਫ ਰੁਪਏ ਵਿਚ ਖਰੀਦਿਆ ਸੀ। ਇਸ ਵਿਚੋਂ ਨਿਕਲੇ ਲੋਹਾ ਅਤੇ ਸਟੀਲ ਨੂੰ ਰੀਸਾਈਕਲ ਕਰ ਕੇ ਨਵੀਆਂ ਇਮਾਰਤਾਂ ਵਿਚ ਵਰਤਿਆ ਗਿਆ ਸੀ।13 ਸਾਲਾਂ ਬਾਅਦ ਉਹੀ ਨਵੀਂ ਇਮਾਰਤ ਕੰਮ ਕਰਨ ਲਈ ਖੋਲ੍ਹ ਦਿੱਤੀ ਗਈ।
- ਹਮਲੇ ਦੇ ਪਿੱਛੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਹੱਥ ਸੀ। ਫਿਰ ਅਮਰੀਕਾ ਨੇ ਬਦਲੇ ਦੀ ਕਾਰਵਾਈ ਕਰਦਿਆਂ 2 ਮਈ, 2011 ਨੂੰ ਪਾਕਿਸਤਾਨ ਦੇ ਐਬਟਾਬਾਦ ਵਿਚ ਓਸਾਮਾ ਨੂੰ ਢੇਰ ਕੀਤਾ ਸੀ।

- ਗ੍ਰਾਊਂਡ ਜ਼ੀਰੋ 'ਤੇ ਬਣੀ ਨਵੀਂ ਇਮਾਰਤ 104 ਮੰਜ਼ਿਲਾ ਹੈ। ਇਹ ਇਮਾਰਤ ਨਿਊਯਾਰਕ ਜਾਂ ਮੈਨਹੱਟਨ ਵਿਚ ਨਹੀਂ ਸਗੋਂ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿਚ ਸ਼ਾਮਲ ਹੈ। ਇਸ ਦਾ ਨਾਮ ਵਨ ਵਰਲਡ ਟਰੇਡ ਸੈਂਟਰ ਰੱਖਿਆ ਗਿਆ ਹੈ। ਇਸ ਉੱਚੀ ਇਮਾਰਤ ਨੂੰ ਫਿਰ ਤੋਂ ਬਣਾਉਣ ਵਿਚ 8 ਸਾਲ ਲੱਗੇ।
- ਨਵੀਂ ਇਮਾਰਤ ਵਿਚ ਪੁਰਾਣੇ ਵਰਲਡ ਟਰੇਡ ਸੈਂਟਰ ਦੀ ਯਾਦ ਵਿਚ ਬਣਾਏ ਸਮਾਰਕ ਅਤੇ ਮਿਊਜ਼ੀਅਮ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਉੱਥੇ ਇਸ ਹਮਲੇ ਨਾਲ ਜੁੜੀਆਂ ਯਾਦਾਂ ਮੌਜੂਦ ਹਨ।

- ਗ੍ਰਾਊਂਡ ਜ਼ੀਰੋ 'ਤੇ ਮੌਜੂਦ ਇਮਾਰਤ ਅਮਰੀਕਾ ਵਿਚ ਨਵੀਂ ਸਭ ਤੋਂ ਉੱਚੀ ਇਮਾਰਤਾਂ ਵਿਚ ਸ਼ਾਮਲ ਹੈ। ਇਸ ਨੂੰ ਬਣਾਉਣ ਵਿਚ 2.5 ਅਰਬ ਰੁਪਏ ਦਾ ਖਰਚ ਆਇਆ।
- 100 ਦਿਨਾਂ ਬਾਅਦ ਫਾਇਰ ਫਾਈਟਰਾਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। 10 ਕਰੋੜ ਡਾਲਰ ਦੀ ਕੀਮਤ ਵਾਲੀ ਪਿਕਾਸੋ ਅਤੇ ਹਾਕਿਨੀ ਦੀਆਂ ਪੇਟਿੰਗਾਂ ਹੋਈਆਂ ਬਰਬਾਦ।

- ਅਮਰੀਕਾ ਵਿਚ ਇਸ ਹਮਲੇ ਦਾ ਅਸਰ ਲੰਬੇ ਸਮੇਂ ਤੱਕ ਰਿਹਾ। ਹਮਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਉਭਰਨ ਵਿਚ ਕਾਫੀ ਸਮਾਂ ਲੱਗਾ। ਲੋਕ ਸਦਮੇ ਵਿਚੋਂ ਬਾਹਰ ਨਿਕਲਣ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਲੱਗੇ ਸਨ।
'ਕੱਚੀ ਵੈਕਸੀਨ' ਵਾਂਗ ਕੰਮ ਕਰ ਸਕਦੈ ਮਾਸਕ
NEXT STORY