ਵਾਸ਼ਿੰਗਟਨ- ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਨਾਲ ਅਮਰੀਕਾ ਅਤੇ ਚੀਨ ਨੇ ਆਪਣੇ ਵਧਦੇ ਤਣਾਅ ਪੂਰਣ ਰਿਸ਼ਤਿਆਂ ਵਿਚਕਾਰ ਨੁਕਸਾਨ ਝੱਲਿਆ ਹੈ। ਇਸ ਨਾਲ ਉਨ੍ਹਾਂ ਨੇ ਖੇਤਰਾਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਦੀ ਇਕ-ਦੂਜੇ ਦੀ ਸਮਰੱਥਾ ਨੂੰ ਵੀ ਘੱਟ ਕੀਤਾ ਹੈ।
ਅਮਰੀਕਾ ਲਈ ਦੱਖਣੀ-ਪੱਛਮੀ ਚੀਨ ਵਿਚ ਚੇਂਗਦੂ ਵਣਜ ਦੂਤਘਰ ਦਾ ਬੰਦ ਹੋਣਾ ਤਿੱਬਤ ਵਿਚ ਉਸ ਦੀ ਨਿਗਰਾਨੀ ਨੂੰ ਕਮਜ਼ੋਰ ਕਰਦਾ ਹੈ ਜੋ ਇਕ ਅਜਿਹਾ ਖੇਤਰ ਹੈ ਜਿੱਥੇ ਬੌਧ ਨਿਵਾਸੀਆਂ ਦਾ ਕਹਿਣਾ ਹੈ ਕਿ ਬੀਜਿੰਗ ਉਨ੍ਹਾਂ ਦੀ ਸੱਭਿਆਚਾਰਕ ਤੇ ਪਰੰਪਰਿਕ ਆਜ਼ਾਦੀ ਨੂੰ ਖਤਮ ਕਰ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਤਿੱਬਤ ਸਦੀਆਂ ਤੋਂ ਉਸ ਦਾ ਖੇਤਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਚੀਨ ਲਈ ਹਿਊਸਟਨ ਵਣਜ ਦੂਤਘਰ ਦਾ ਬੰਦ ਹੋਣਾ ਉਸ ਦੇ ਜਾਸੂਸੀ ਨੈੱਟਵਰਕ ਦੇ ਕੇਂਦਰ ਦਾ ਖਾਤਮਾ ਹੋਣਾ ਹੈ। ਕੋਰੋਨਾ ਵਾਇਰਸ ਮਹਾਮਾਰੀ ਅਤੇ ਨਵੰਬਰ ਵਿਚ ਅਮਰੀਕਾ ਵਿਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਚੋਣ ਦੇ ਮੱਦੇਨਜ਼ਰ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਪੂਰਣ ਚੱਲ ਰਹੇ ਰਿਸ਼ਤਿਆਂ ਵਿਚ ਇਕ-ਦੂਜੇ ਵਣਜ ਦੂਤਘਰ ਬੰਦ ਕਰ ਨਾਲ ਹੋਰ ਖਟਾਸ ਪੈਦਾ ਹੋ ਗਈ ਹੈ।
ਹਿਊਸਟਨ ਵਿਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਜਾਸੂਸੀ ਨੈੱਟਵਰਕ ਦੇ ਕੇਂਦਰ ਨੂੰ ਹਟਾ ਦਿੱਤਾ ਹੈ ਜੋ 25 ਤੋਂ ਵਧੇਰੇ ਸ਼ਹਿਰਾਂ ਵਿਚ ਫੈਲਿਆ ਹੋਇਆ ਸੀ, ਖੁਫੀਆ ਜਾਣਕਾਰੀ ਇਕੱਠਾ ਕਰ ਰਿਹਾ ਸੀ ਤੇ ਬੌਧਿਕ ਜਾਇਦਾਦ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕਾ ਦਾ ਚੇਂਗਦੂ ਵਿਚ ਦੂਤਘਰ 35 ਸਾਲਾਂ ਤੋਂ ਸੀ ਪਰ ਦੱਖਣ-ਪੱਛਮੀ ਚੀਨ ਵਿਚ ਉਸ ਦੀ ਮੌਜੂਦਗੀ ਇਸ ਤੋਂ ਪਹਿਲਾਂ ਤੋਂ ਹੈ।
ਕੈਨੇਡੀਅਨ MPs ਨੇ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ ਕੀਤੀ ਇਹ ਵਿਸ਼ੇਸ਼ ਮੰਗ
NEXT STORY