ਵਾਸ਼ਿੰਗਟਨ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਕੋਹਰਾਮ ਮਚਿਆ ਹੋਇਆ ਹੈ। ਉੱਥੇ ਦੱਖਣੀ ਚੀਨ ਸਾਗਰ, ਹਾਂਗਕਾਂਗ, ਵਪਾਰ, ਕੋਰੋਨਾਵਾਇਰਸ ਮਹਾਮਾਰੀ ਆਦਿ ਮੁੱਦਿਆਂ ਨੂੰ ਲੈ ਕੇ ਤਣਾਅ ਚੀਨ ਅਤੇ ਅਮਰੀਕਾ ਦਰਮਿਆਨ ਹਾਲ ਹੀ ਵਿਚ ਵੱਧ ਗਿਆ ਹੈ। ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਚੀਨ ਨੂੰ ਝਾੜ ਪਾਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਦੁਨੀਆ ਦੀ ਮੁੱਖ ਮਹਾਸ਼ਕਤੀ ਦੇ ਰੂਪ 'ਚ ਉੱਭਰਨ ਲਈ ਚੀਨ ਜਾਣਬੁੱਝ ਕੇ (economic blitzkrieg) ਅਰਥਵਿਵਸਥਾ ਦੀ ਤਬਾਹੀ 'ਚ ਉਲਝਾਉਣਾ ਚਾਹੁੰਦਾ ਹੈ।
ਬੈਂਕਾਕ ਪੋਸਟ ਦੀ ਰਿਪੋਰਟ ਮੁਤਾਬਕ ਮਿਸ਼ੀਗਨ ਦੇ ਗ੍ਰੈਂਡ ਰਪਿਡਜ਼ 'ਚ ਇਕ ਭਾਸ਼ਣ 'ਚ ਬਾਰ ਨੇ ਚੀਨੀ ਸਰਕਾਰ 'ਤੇ ਵਪਾਰਵਾਦੀ ਦ੍ਰਿਸ਼ਟੀਕੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੀਪਲਜ਼ ਰਿਪਬਲਿਕਨ ਆਫ ਚਾਇਨਾ ਹੁਣ (economic blitzkrieg) ਯਾਨੀ ਕਿ ਅਰਥਵਿਵਸਥਾ ਦੀ ਤਬਾਹੀ 'ਚ ਲਗਾ ਹੋਇਆ ਹੈ। ਜੋ ਕਿ ਹਮਲਾਵਰ ਅਤੇ ਗਲੋਬਲ ਅਰਥਵਿਵਸਥਾ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਅਮਰੀਕਾ ਦੇ ਉੱਚ ਅਮਰੀਕੀ ਕਾਨੂੰਨੀ ਅਧਿਕਾਰੀ ਬਾਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਚੀਨ ਨਾ ਸਿਰਫ ਹੋਰ ਉੱਨਤ ਉਦਯੋਗਿਕ ਅਰਥਵਿਵਸਥਾਵਾਂ ਦੇ ਰੈਂਕ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਸਗੋਂ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਅਮਰੀਕੀ ਕੰਪਨੀਆਂ ਨੂੰ ਚੀਨ 'ਤੇ ਨਿਰਭਰ ਰਹਿਣ ਵਿਰੁੱਧ ਚਿਤਾਵਨੀ ਦਿੱਤੀ ਹੈ ਕਿ ਉਹ ਦਵਾਈ ਸਪਲਾਈ ਵਰਗੇ ਜ਼ਰੂਰੀ ਸਾਮਾਨਾਂ ਦਾ ਉਤਪਾਦਨ ਕਰੇ ਅਤੇ ਚੀਨੀ ਦਬਾਅ 'ਚ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਡਿਜ਼ਨੀ ਅਤੇ ਹੋਰ ਅਮਰੀਕੀ ਨਿਗਮ ਬੀਜਿੰਗ ਦੇ ਸਾਹਮਣੇ ਝੁੱਕਣਾ ਜਾਰੀ ਰੱਖਦੇ ਹਨ ਤਾਂ ਉਹ ਆਪਣੀ ਭਵਿੱਖ ਦੀ ਮੁਕਾਬਲੇਬਾਜ਼ ਅਤੇ ਤਰੱਕੀ ਦੋਹਾਂ ਨੂੰ ਘੱਟ ਕਰਨ ਦਾ ਜ਼ੋਖਮ ਚੁੱਕਦੇ ਹਨ।
ਈਰਾਨ 'ਚ ਢਾਈ ਕਰੋੜ ਲੋਕ ਕੋਰੋਨਾ ਸੰਕਰਮਣ ਦੇ ਸ਼ਿਕਾਰ : ਰੁਹਾਨੀ
NEXT STORY