ਨਿਊਯਾਰਕ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਦੁਨੀਆ ਦੀ ਸਭ ਤੋਂ ਪਤਲੀ ਉੱਚੀ ਇਮਾਰਤ ਬਣ ਕੇ ਤਿਆਰ ਹੈ। ਇਹ ਮੈਨਹਟਨ ਖੇਤਰ ਵਿਚ ਬਣੀ ਹੈ। ਇਸ ਵਿਚ 84 ਮੰਜ਼ਿਲਾਂ ਹਨ। ਇਸ ਦਾ ਨਾਮ ਸਟੀਨਵੇ ਟਾਵਰ (111 ਵੈਸਟ 57 ਸਟ੍ਰੀਟ) ਹੈ। ਇਹ 1428 ਫੁੱਟ ਉੱਚੀ ਅਤੇ ਸਿਰਫ 57.4 ਫੁੱਟ (17.5 ਮੀਟਰ) ਚੌੜੀ ਹੈ। ਇਸ ਦੀ ਉੱਚਾਈ ਅਤੇ ਚੌੜਾਈ ਦਾ ਅਨੁਪਾਤ 24:1 ਹੈ। ਅਮਰੀਕਾ ਵਿਚ ਇਸ ਨਾਲੋਂ ਉੱਚੀਆਂ ਸਿਰਫ ਦੋ ਇਮਾਰਤਾਂ ਵਰਲਡ ਟ੍ਰੇਡ ਸੈਂਟਰ ਅਤੇ ਸੈਂਟਰਲ ਪਾਰਕ ਟਾਵਰ ਹੀ ਹਨ। ਇਹਨਾਂ ਦੀ ਉੱਚਾਈ ਕ੍ਰਮਵਾਰ 1776 ਫੁੱਟ ਅਤੇ 1550 ਫੁੱਟ ਹੈ। ਸਟੀਨਵੇ ਟਾਵਰ 84 ਮੰਜ਼ਿਲਾ ਹੈ ਅਤੇ ਇਸ ਵਿਚ 60 ਅਪਾਰਟਮੈਂਟ ਹਨ। ਇਹ ਰਿਹਾਇਸ਼ੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ‘ਵਰਕ ਐਂਡ ਹੋਲੀਡੇ’ ਵੀਜ਼ਾ ਦਾ ਐਲਾਨ
ਬਣਾਉਣ ਵਿਚ ਲੱਗੇ 9 ਸਾਲ
ਸਟੀਨਵੇ ਟਾਵਰ ਨੂੰ ਬਣਾਉਣ ਵਿਚ 9 ਸਾਲ ਲੱਗੇ ਹਨ। ਇਸ ਦਾ ਨਿਰਮਾਣ 2013 ਵਿਚ ਸ਼ੁਰੂ ਹੋਇਆ ਸੀ। ਇੱਥੇ ਦੱਸ ਦਈਏ ਕਿ ਬਹੁਤ ਪਤਲੀਆਂ ਉੱਚੀਆਂ ਇਮਾਰਤਾਂ ਨੂੰ ਪੈੱਨਸਿਲ ਟਾਵਰ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਚਲਨ ਹਾਂਗਕਾਂਗ ਸਕਾਈਲਾਈਨ ਨਾਲ 1970 ਦੇ ਦਹਾਕੇ ਵਿਚ ਸ਼ੁਰੂ ਹੋਇਆ ਸੀ।
ਅੱਜ ਪਾਕਿਸਤਾਨ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਇਮਰਾਨ ਖਾਨ
NEXT STORY