ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਜੁਪੀਟਰ ਗ੍ਰਹਿ ਦੇ ਚੰਨ 'ਤੇ ਪਾਣੀ ਲੱਭਿਆ ਹੈ। ਧਰਤੀ ਦੇ ਇਲਾਵਾ ਹੁਣ ਤੱਕ ਕਿਸੇ ਵੀ ਦੂਜੇ ਗ੍ਰਹਿ 'ਤੇ ਪਾਣੀ ਅਜਿਹੇ ਰੂਪ ਵਿਚ ਦੇਖਣ ਨੂੰ ਨਹੀਂ ਮਿਲਿਆ ਹੈ। ਜੁਪੀਟਰ ਗ੍ਰਹਿ ਦੇ ਚੰਨ ਯੂਰੋਪਾ ਦੇ ਬਰਫੀਲੀ ਸਤਹਿ 'ਤੇ ਪਾਣੀ ਭਾਫ ਦੇ ਫੁਹਾਰੇ ਦੇ ਰੂਪ ਵਿਚ ਨਿਕਲ ਰਿਹਾ ਹੈ। ਯੂਰੋਪਾ 'ਤੇ ਪਾਣੀ ਦੀ ਜ਼ਿਆਦਾ ਮੌਜੂਦਗੀ ਦੇਖ ਕੇ ਵਿਗਿਆਨੀਆਂ ਦਾ ਹੌਂਸਲਾ ਬੁਲੰਦ ਹੋ ਗਿਆ ਹੈ। ਆਪਣੀ ਜਾਂਚ ਵਿਚ ਉਨ੍ਹਾਂ ਨੂੰ ਪਾਣੀ ਦੇ ਅਣੂ ਮਿਲੇ ਹਨ।
ਸਾਡੀ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਣ ਵਾਲਾ ਸਿਰਫ ਇਕ ਚੰਨ ਹੈ ਪਰ ਜੁਪੀਟਰ ਗ੍ਰਹਿ ਦੇ ਚਾਰੇ ਪਾਸੇ ਕੁੱਲ ਮਿਲਾ ਕੇ ਛੋਟੇ-ਵੱਡੇ 79 ਚੰਨ ਹਨ। ਇਨ੍ਹਾਂ ਵਿਚੋਂ ਇਕ ਚੰਨ ਹੈ ਯੂਰੋਪਾ।ਅਮਰੀਕਾ ਦੇ ਹਵਾਈ ਟਾਪੂ 'ਤੇ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਟੈਲੀਸਕੋਪ ਤੋਂ ਨਾਸਾ ਦੇ ਵਿਗਿਆਨੀਆਂ ਨੇ ਯੂਰੋਪਾ ਦੀ ਸਤਹਿ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਉਨ੍ਹਾਂ ਨੂੰ ਯੂਰੋਪਾ ਦੀ ਸਤਹਿ ਤੋਂ ਭਾਫ ਦੇ ਫੁਹਾਰੇ ਨਿਕਲਦੇ ਦਿਸੇ। ਜੁਪੀਟਰ ਗ੍ਰਹਿ ਦੇ ਚੰਨ ਯੂਰੋਪਾ ਦੀ ਸਤਹਿ ਤੋਂ ਹਰ ਸੈਕੰਡ ਕਰੀਬ 2360 ਕਿਲੋਗ੍ਰਾਮ ਪਾਣੀ ਨਿਕਲ ਰਿਹਾ ਹੈ ਜੋ ਵਾਤਾਵਰਨ ਦੇ ਸਪੰਰਕ ਵਿਚ ਆਉਂਦੇ ਹੀ ਭਾਫ ਬਣਦਾ ਜਾ ਰਿਹਾ ਹੈ।
ਇਸ ਗੱਲ ਦੇ ਸਬੂਤ ਸਭ ਤੋਂ ਪਹਿਲਾਂ ਵਾਇਜਰ ਪੁਲਾੜ ਗੱਡੀ ਨੇ 1979 ਵਿਚ ਪ੍ਰਾਪਤ ਕੀਤੇ ਸਨ। ਇਸ ਦੇ ਬਾਅਦ 1990 ਵਿਚ ਗੈਲੀਲਿਓ ਨੇ ਇਹੀ ਸੂਚਨਾ ਦਿੱਤੀ। ਹੁਣ 2020 ਵਿਚ ਵੀ ਨਾਸਾ ਨੇ ਯੂਰੋਪਾ ਕਲੀਪਰ ਨਾਮ ਦੀ ਪੁਲਾੜ ਗੱਡੀ ਭੇਜਣ ਦੀ ਤਿਆਰੀ ਕੀਤੀ ਹੈ। ਨਾਸਾ ਵਿਗਿਆਨੀ ਲੂਕਾਸ ਪਗਾਨਿਨੀ ਨੇ ਦੱਸਿਆ,''ਯੂਰੋਪਾ 'ਤੇ ਹਰ ਸੈਕੰਡ ਇੰਨਾ ਪਾਣੀ ਨਿਕਲ ਰਿਹਾ ਹੈ ਕਿ ਇਹ ਕੁਝ ਹੀ ਮਿੰਟਾਂ ਵਿਚ ਓਲਪਿੰਕ ਸਵੀਮਿੰਗ ਪੂਲ ਨੂੰ ਭਰ ਦੇਵੇ। ਇਹ ਸਟੱਡੀ ਅਸੀਂ 2016 ਤੋਂ 2017 ਦੇ ਵਿਚ ਵੱਖ-ਵੱਖ 17 ਰਾਤਾਂ ਤੱਕ ਕੀਤੀ। ਫਿਰ ਅਧਿਐਨ ਪੂਰਾ ਕਰ ਕੇ ਰਿਪੋਰਟ ਤਿਆਰ ਕੀਤੀ।
ਟਮਾਟਰਾਂ ਦੀ ਕੀਮਤ ਕਾਰਨ ਪਰੇਸ਼ਾਨ ਪਾਕਿਸਤਾਨੀ, ਤਾਇਨਾਤ ਕੀਤੇ ਗਏ ਬੰਦੂਕਧਾਰੀ
NEXT STORY