ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਰੂਸ ਵਿਚਕਾਰ ਤਣਾਅ ਘੱਟ ਨਹੀਂ ਹੋਇਆ ਹੈ। ਵਾਸ਼ਿੰਗਟਨ ਨੇ ਰੂਸ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦਾ ਆਦੇਸ਼ ਦਿੱਤਾ ਹੈ। ਅਮਰੀਕਾ ਦੇ ਆਦੇਸ਼ ਮੁਤਾਬਕ ਇਹਨਾਂ ਸਾਰਿਆਂ ਨੂੰ 3 ਸਤੰਬਰ ਤੱਕ ਦੇਸ਼ ਛੱਡ ਕੇ ਜਾਣਾ ਹੋਵੇਗਾ। ਅਮਰੀਕਾ ਵਿਚ ਰੂਸ ਦੇ ਰਾਜਦੂਤ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਸਮਾਚਾਰ ਏਜੰਸੀ ਸ਼ਿਨਹੂਆ ਦੇ ਹਵਾਲੇ ਨਾਲ ਏ.ਐੱਨ.ਆਈ. ਨੇ ਦੱਸਿਆ ਕਿ ਦੂਤਾਵਾਸ ਤੋਂ ਲੱਗਭਗ ਸਾਰੇ ਡਿਪਲੋਮੈਟਾਂ ਨੂੰ ਹੁਣ ਜਾਣਾ ਹੋਵੇਗਾ। ਇਹਨਾਂ ਡਿਪਲੋਮੈਟਾਂ ਦੀ ਜਗ੍ਹਾ ਦੂਜੇ ਡਿਪਲੋਮੈਟ ਰੂਸੀ ਦੂਤਾਵਾਸ ਵਿਚ ਤਾਇਨਾਤ ਨਹੀ ਹੋ ਸਕਣਗੇ ਕਿਉਂਕਿ ਅਮਰੀਕਾ ਤੋਂ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਹੈ। ਰੂਸੀ ਰਾਜਦੂਤ ਏਟੋਲੀ ਏਟੋਨੋਵ ਨੇ ਕਿਹਾ ਹੈ ਕਿ ਉਹਨਾਂ ਨੂੰ ਇਕ ਆਦੇਸ਼ ਮਿਲਿਆ ਹੈ ਜਿਸ ਵਿਚ 3 ਸਤੰਬਰ ਤੱਕ ਉਹਨਾਂ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਕੈਨੇਡਾ : ਪਾਰਕ 'ਚ ਬੈਠੀਆਂ ਪੰਜਾਬਣ ਬੀਬੀਆਂ 'ਤੇ ਇਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ
ਦਸੰਬਰ 2020 ਵਿਚ ਅਮਰੀਕਾ ਅਤੇ ਰੂਸ ਵਿਚਾਲੇ ਇਹ ਸਮਝੌਤਾ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਵਿਚ ਰੂਸੀ ਡਿਪਲੋਮੈਟ ਤਿੰਨ ਸਾਲਾਂ ਤੱਕ ਰਹਿ ਸਕਣਗੇ। ਏਟੋਨੋਵ ਨੇ ਇਹ ਵੀ ਕਿਹਾ ਕਿ ਫਿਲਹਾਲ ਜਿੰਨਾ ਉਹ ਜਾਣਦੇ ਹਨ ਕਿ ਇਹ ਨਿਯਮ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ 'ਤੇ ਲਾਗੂ ਨਹੀਂ ਹੈ।ਉਹਨਾਂ ਦਾ ਇਹ ਬਿਆਨ ਇਕ ਇੰਟਰਵਿਊ ਦੌਰਾਨ ਸਾਹਮਣੇ ਆਇਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਏਟੋਨੋਵ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਥਿਤੀ ਬਾਰੇ ਫਿਲਹਾਲ ਕੁਝ ਪਤਾ ਨਹੀਂ ਹੈ, ਗਲਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਤਿੰਨ ਸਾਲਾਂ ਦੀ ਵੀਜ਼ਾ ਮਿਆਦ ਕੋਈ ਨਵੀਂ ਗੱਲ ਨਹੀਂ ਹੈ। ਜੇਕਰ ਵੀਜ਼ਾ ਦੀ ਮਿਆਦ ਖ਼ਤਮ ਹੋ ਜਾਂਦੀ ਹੈ ਤਾਂ ਡਿਪਲੋਮੈਟਾਂ ਨੇ ਜਾਣਾ ਹੀ ਹੁੰਦਾ ਹੈ ਜਾਂ ਫਿਰ ਉਹਨਾਂ ਨੂੰ ਵੀਜ਼ਾ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਣੀ ਪੈਂਦੀ ਹੈ।
ਵੇਲਜ਼: ਨਦੀ 'ਚੋਂ ਮ੍ਰਿਤਕ ਮਿਲੇ 5 ਸਾਲਾ ਬੱਚੇ ਦਾ ਨਾਮ ਪੁਲਸ ਵੱਲੋਂ ਜਾਰੀ
NEXT STORY