ਵਾਸ਼ਿੰਗਟਨ (ਬਿਊਰੋ): ਅਮਰੀਕੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਸਾਲ 2018 ਦੇ ਨਫਰਤ ਅਪਰਾਧਾਂ ਸਬੰਧੀ ਸਲਾਨਾ ਰਿਪਰੋਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ ਪਿਛਲੇ ਸਾਲ ਅਮਰੀਕਾ ਵਿਚ ਨਿੱਜੀ ਨਫਰਤ ਅਪਰਾਧ 16 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਰਿਪੋਰਟ ਮੁਤਾਬਕ ਇਕ ਸਾਲ ਵਿਚ ਲੈਟਿਨ ਮੂਲ ਦੇ ਲੋਕਾਂ ਵਿਰੁੱਧ ਸਭ ਤੋਂ ਜ਼ਿਆਦਾ ਨਫਰਤ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ। ਉੱਥੇ ਮੁਸਲਿਮ, ਯਹੂਦੀ ਅਤੇ ਸਿੱਖ ਵੀ ਵੱਡੀ ਗਿਣਤੀ ਵਿਚ ਨਫਰਤ ਅਪਰਾਧ ਦੇ ਸ਼ਿਕਾਰ ਹੋਏ। 2017 ਤੋਂ 2018 ਦੇ ਵਿਚ ਸਿੱਖਾਂ ਵਿਰੁੱਧ ਨਫਰਤ ਅਪਰਾਧਾਂ ਦੇ ਮਾਮਲੇ 3 ਗੁਣਾ ਵਧੇ।
ਰਿਪੋਰਟ ਮੁਤਾਬਕ 2017 ਵਿਚ ਸਿੱਖਾਂ ਵਿਰੁੱਧ 20 ਨਫਰਤ ਅਪਰਾਧ ਦੇ ਮਾਮਲੇ ਸਾਹਮਣੇ ਆਏ ਜਦਕਿ 2018 ਵਿਚ ਅਜਿਹੇ ਅਪਰਾਧਾਂ ਦੀ ਗਿਣਤੀ ਕਰੀਬ 60 ਤੱਕ ਪਹੁੰਚ ਗਈ। ਅਮਰੀਕਾ ਵਿਚ ਸਭ ਤੋਂ ਜ਼ਿਆਦਾ ਨਫਰਤ ਅਪਰਾਧ ਦੀਆਂ ਘਟਨਾਵਾਂ ਯਹੂਦੀਆਂ (56.9 ਫੀਸਦੀ), ਮੁਸਲਿਮਾਂ (14.6 ਫੀਸਦੀ) ਦੇ ਨਾਲ ਹੋਈਆਂ। ਇਸ ਦੇ ਬਾਅਦ ਤੀਜ਼ਾ ਨੰਬਰ ਸਿੱਖਾਂ (4.3 ਫੀਸਦੀ) ਦਾ ਹੈ। ਲੈਟਿਨ ਅਮਰੀਕੀਆਂ ਦੇ ਨਾਲ 2017 ਦੇ 430 ਦੇ ਮੁਕਾਬਲੇ 2018 ਵਿਚ ਨਫਰਤ ਅਪਰਾਧ ਦੀਆਂ 485 ਘਟਨਾਵਾਂ ਵਾਪਰੀਆਂ।
ਇਸ ਤਰ੍ਹਾਂ ਅਮਰੀਕਾ ਵਿਚ ਨਿਸ਼ਾਨਾ ਬਣਾਏ ਗਏ ਧਾਰਮਿਕ ਸਮੂਹਾਂ ਵਿਚ ਯਹੂਦੀਆਂ ਅਤੇ ਮੁਸਲਿਮਾਂ ਦੇ ਬਾਅਦ ਸਿੱਖ ਤੀਜੇ ਸਥਾਨ 'ਤੇ ਹਨ। ਐੱਫ.ਬੀ.ਆਈ. ਵੱਲੋਂ ਮੰਗਲਵਾਰ ਨੂੰ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਪਿਛਲੇ ਸਾਲ ਕਾਨੂੰਨ ਦੀ ਪਾਲਣਾ ਕਰਾਉਣ ਵਾਲੀਆਂ ਏਜੰਸੀਆਂ ਨੇ ਐੱਫ.ਬੀ.ਆਈ. ਨੂੰ 7,120 ਨਫਰਤ ਅਪਰਾਧ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਹ ਸਾਲ 2017 ਦੇ 7,175 ਦੇ ਮੁਕਾਬਲੇ ਮਾਮੂਲੀ ਰੂਪ ਨਾਲ ਘੱਟ ਹੈ।
2018 ਵਿਚ ਸਭ ਤੋਂ ਜ਼ਿਆਦਾ 835 ਨਫਰਤ ਅਪਰਾਧ ਯਹੂਦੀਆਂ ਵਿਰੁੱਧ ਦਰਜ ਕੀਤੇ ਗਏ। ਇਸ ਦੇ ਬਾਅਦ ਮੁਸਲਿਮਾਂ ਵਿਰੁੱਧ 188 ਅਤੇ ਸਿੱਖਾਂ ਵਿਰੁੱਧ 60 ਨਫਰਤ ਅਪਰਾਧ ਦੇ ਮਾਮਲੇ ਦਰਜ ਹੋਏ। ਰਿਪੋਰਟ ਦੇ ਮੁਤਾਬਕ ਨਫਰਤ ਅਪਰਾਧ ਦੇ 91 ਮਾਮਲੇ ਹੋਰ ਧਰਮਾਂ ਵਿਰੁੱਧ ਦਰਜ ਕੀਤੇ ਗਏ। ਇਨ੍ਹਾਂ ਵਿਚ 12 ਹਿੰਦੂਆਂ ਵਿਰੁੱਧ ਅਤੇ 10 ਬੌਧੀਆਂ ਵਿਰੁੱਧ ਹਨ।

ਐੱਫ.ਬੀ.ਆਈ. ਨੇ ਦੱਸਿਆ ਕਿ 5,566 ਨਫਰਤ ਅਪਰਾਧ ਵਿਅਕਤੀਆਂ ਵਿਰੁੱਧ ਅਪਰਾਧ ਦੇ ਰੂਪ ਵਿਚ ਸ਼੍ਰੇਣੀਬੱਧ ਕੀਤੇ ਗਏ ਜਦਕਿ 2,641 ਮਾਮਲਿਆਂ ਨੂੰ ਸੰਪੱਤੀ ਵਿਰੁੱਧ ਅਪਰਾਧ ਮੰਨਿਆ ਗਿਆ, ਜਿਸ ਵਿਚ ਭੰਨਤੋੜ ਅਤੇ ਚੋਰੀ ਸ਼ਾਮਲ ਹੈ। ਵਿਅਕਤੀਆਂ ਵਿਰੁੱਧ ਅਪਰਾਧਾਂ ਵਿਚ 46 ਫੀਸਦੀ ਡਰਾਉਣ, 34 ਫੀਸਦੀ ਸਧਾਰਨ ਹਮਲੇ ਅਤੇ 18.4 ਫੀਸਦੀ ਗੰਭੀਰ ਹਮਲੇ ਸਨ। 24 ਹੱਤਿਆਵਾਂ ਅਤੇ 22 ਜਿਨਸੀ ਸ਼ੋਸ਼ਣ ਦੇ ਮਾਮਲੇ ਨਫਰਤ ਅਪਰਾਧਾਂ ਦੇ ਰੂਪ ਵਿਚ ਰਿਪੋਰਟ ਕੀਤੇ ਗਏ। ਇਨ੍ਹਾਂ 24 ਹੱਤਿਆਵਾਂ ਵਿਚ ਪੈੱਨਸਿਲਵੇਲੀਆ ਦੇ ਪਿਟਸਬਰਗ ਵਿਚ ਇਕ 11 ਧਾਰਮਿਕ ਲੋਕਾਂ ਨਾਲ ਸਬੰਧਤ ਹੱਤਿਆਵਾਂ ਸ਼ਾਮਲ ਹਨ ਜੋ ਪਿਛਲੇ ਸਾਲ ਅਕਤੂਬਰ ਵਿਚ ਇਕ ਯਹੂਦੀ ਵਿਰੋਧੀ ਬੰਦੂਕਧਾਰੀ ਵੱਲੋਂ ਮਾਰੇ ਗਏ ਸਨ।
ਐੱਫ.ਬੀ.ਆਈ. ਮੁਤਾਬਕ ਨਸਲਭੇਦੀ ਹਮਲਿਆਂ ਵਿਚ ਅਫਰੀਕੀ-ਅਮਰੀਕੀਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਘਿਆ। ਨਸਲ ਜਾਂ ਵੰਸ਼ ਦੇ ਆਧਾਰ 'ਤੇ ਹੋਏ ਨਫਰਤੀ ਅਪਰਾਧਾਂ ਦੇ 5,155 ਪੀੜਤਾਂ ਵਿਚੋਂ 47.1 ਫੀਸਦੀ ਅਫਰੀਕੀ-ਅਮਰੀਕੀ ਸਨ। ਐੱਫ.ਬੀ.ਆਈ. ਨੇ ਕਿਹਾ ਕਿ ਨਫਰਤ ਅਪਰਾਧਾਂ ਵਿਚ 6,266 ਜਾਣੇ ਜਾਂਦੇ ਅਪਰਾਧੀ ਸ਼ਾਮਲ ਹਨ ਜਿਨ੍ਹਾਂ ਵਿਚੋਂ 53.6 ਫੀਸਦੀ ਵ੍ਹਾਈਟ ਅਤੇ 24 ਫੀਸਦੀ ਅਫਰੀਕੀ-ਅਮਰੀਕੀ ਸਨ।
'ਸਿੱਖਸ ਆਫ ਅਮਰੀਕਾ' ਸਿੱਧੂ ਦਾ ਕਰਨਗੇ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ
NEXT STORY