ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਜੂਨ ਦੇ ਅੰਤ ਦੌਰਾਨ ਵਾਸ਼ਿੰਗਟਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੀਦਰ ਨੌਰਟ ਨੇ ਵੀਰਵਾਰ (8 ਜੂਨ) ਨੂੰ ਆਪਣੇ ਰੋਜਾਨਾ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਅਸੀਂ ਭਾਰਤੀ ਪ੍ਰਧਾਨ ਮੰਤਰੀ ਨੂੰ ਵਾਸ਼ਿੰਗਟਨ 'ਚ ਮਿਲਣ ਲਈ ਉਤਸੁਕ ਹਾਂ। ਮੇਰਾ ਮੰਨਣਾ ਹੈ ਕਿ ਅਜਿਹਾ ਇਸ ਮਹੀਨੇ ਦੇ ਖ਼ਤਮ ਹੋਣ ਦਰਮਿਆਨ ਹੋਵੇਗਾ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ 'ਤੇ ਵ੍ਹਾਈਟ ਹਾਊਸ ਦੀ ਇਕ ਬੈਠਕ 'ਚ ਹਿੱਸਾ ਲੈਣ ਲਈ ਜੂਨ ਮਹੀਨੇ ਦੇ ਅੰਤ 'ਚ ਵਾਸ਼ਿੰਗਟਨ ਜਾ ਸਕਦੇ ਹਨ। ਬੈਠਕ ਦੀਆਂ ਤਾਰੀਕਾਂ ਅਜੇ ਤੱਕ ਤੈਅ ਨਹੀਂ ਕੀਤੀਆਂ ਗਈਆਂ। ਟਰੰਪ ਪ੍ਰਸ਼ਾਸਨ ਦੌਰਾਨ ਇਹ ਮੋਦੀ ਦੀ ਪਹਿਲੀ ਅਮਰੀਕੀ ਯਾਤਰੀ ਹੋਵੇਗੀ। ਦੋਵੇਂ ਹੀ ਦੇਸ਼ਾਂ ਦੇ ਨੇਤਾ ਇਕ-ਦੂਜੇ ਨਾਲ ਘੱਟੋ-ਘੱਟ 3 ਵਾਰੀ ਫੋਨ 'ਤੇ ਗੱਲ ਕਰ ਚੁੱਕੇ ਹਨ। ਅਮਰੀਕਾ 'ਚ ਓਬਾਮਾ ਪ੍ਰਸ਼ਾਸਨ ਦੌਰਾਨ ਮੋਦੀ ਨੇ ਬਰਾਕ ਓਬਾਮਾ ਨਾਲ ਰਿਕਾਰਡ 8 ਵਾਰੀ ਬੈਠਕਾਂ ਕੀਤੀਆਂ ਸਨ। ਮੋਦੀ ਨੇ 3 ਵਾਰੀ ਵਾਸ਼ਿੰਗਟਨ ਦੀ ਯਾਤਰਾ ਕੀਤੀ ਜਦਕਿ ਓਬਾਮਾ ਨੇ ਇਤਿਹਾਸਕ ਰੂਪ ਨਾਲ ਸਾਲ 2015 'ਚ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸਮਾਗਮ 'ਚ ਸ਼ਮੂਲੀਅਤ ਕੀਤੀ ਸੀ।
ਕੈਨੇਡਾ ਦਾ ਤੇਜ਼ ਦੌੜਾਕ ਬੋਲਟ ਨੂੰ ਟੱਕਰ ਦੇਣ ਦੀ ਕਰ ਰਿਹੈ ਤਿਆਰੀ
NEXT STORY