ਇੰਟਰਨੈਸ਼ਨਲ ਡੈਸਕ: ਈਰਾਨ ਅਤੇ ਅਮਰੀਕਾ ਵਿਚਾਲੇ ਹੋਈ ਜੰਗਬੰਦੀ ਦਰਮਿਆਨ ਇਜ਼ਰਾਈਲੀ ਫੌਜ (IDF) ਨੇ ਪਿਛਲੇ 40 ਦਿਨਾਂ ਦੀ ਜੰਗ ਦਾ ਪੂਰਾ ਲੇਖਾ-ਜੋਖਾ ਪੇਸ਼ ਕੀਤਾ ਹੈ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨ ਵਿਰੁੱਧ ਚਲਾਏ ਗਏ 'ਆਪ੍ਰੇਸ਼ਨ ਰੋਅਰਿੰਗ ਲਾਇਨ' ਦੇ ਤਹਿਤ ਹੁਣ ਤੱਕ 18,000 ਤੋਂ ਵੱਧ ਬੰਬ ਸੁੱਟੇ ਹਨ, ਜਿਸ ਨਾਲ ਈਰਾਨ ਦੀ ਫੌਜੀ ਤਾਕਤ ਅਤੇ ਰੱਖਿਆ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। IDF ਦੁਆਰਾ ਜਾਰੀ ਰਿਪੋਰਟ ਅਨੁਸਾਰ ਇਸ ਪੂਰੇ ਅਭਿਆਨ ਦੌਰਾਨ ਈਰਾਨ ਦੇ 4,000 ਤੋਂ ਵੱਧ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਹਵਾਈ ਹਮਲਿਆਂ ਦੌਰਾਨ ਲਗਭਗ 10,800 ਸਟ੍ਰਾਈਕ ਪੁਆਇੰਟਾਂ 'ਤੇ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ 6,700 ਤੋਂ ਵੱਧ ਈਰਾਨੀ ਫੌਜੀ ਬੁਨਿਆਦੀ ਢਾਂਚੇ ਦੇ ਅਹਿਮ ਹਿੱਸੇ ਸ਼ਾਮਲ ਸਨ। ਇਜ਼ਰਾਈਲ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਨੇ ਈਰਾਨ ਦੇ ਮਿਜ਼ਾਈਲ ਉਤਪਾਦਨ ਅਤੇ ਰੱਖਿਆ ਪ੍ਰਣਾਲੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਜ਼ਰਾਈਲੀ ਸੈਨਾ ਅਨੁਸਾਰ ਹਵਾਈ ਸੈਨਾ ਨੇ ਇਸ ਪੂਰੀ ਜੰਗ ਦੌਰਾਨ 8,500 ਤੋਂ ਵੱਧ ਉਡਾਣਾਂ ਭਰੀਆਂ। ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਇਨ੍ਹਾਂ ਵਿੱਚੋਂ 1,000 ਤੋਂ ਵੱਧ ਮਿਸ਼ਨ ਸਿੱਧੇ ਤੌਰ 'ਤੇ ਈਰਾਨ ਦੀਆਂ ਸਰਹੱਦਾਂ ਦੇ ਅੰਦਰ ਜਾ ਕੇ ਅੰਜਾਮ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਜੰਗਬੰਦੀ ਵੀ ਨਾ ਆਈ ਕੰਮ, ਉਲਟੇ ਪੈਰੀਂ ਮੋੜਿਆ LNG ਟੈਂਕਰ ! ਹੋਰਮੁਜ਼ 'ਚ ਈਰਾਨ ਦਾ ਦਬਦਬਾ ਬਰਕਰਾਰ
ਲੇਬਨਾਨ 'ਤੇ ਹਮਲੇ ਜਾਰੀ
ਹਾਲਾਂਕਿ ਅਮਰੀਕਾ ਅਤੇ ਈਰਾਨ ਵਿਚਾਲੇ ਬੁੱਧਵਾਰ ਤੋਂ ਦੋ ਹਫ਼ਤਿਆਂ ਦੀ ਜੰਗਬੰਦੀ ਤੈਅ ਹੋਈ ਹੈ, ਪਰ ਇਜ਼ਰਾਈਲ ਨੇ ਅਜੇ ਵੀ ਹਮਲੇ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ ਹਨ ਅਤੇ ਉਹ ਦੱਖਣੀ ਲੇਬਨਾਨ ਵਿੱਚ ਲਗਾਤਾਰ ਏਅਰਸਟ੍ਰਾਈਕ ਕਰ ਰਿਹਾ ਹੈ। ਇਜ਼ਰਾਈਲੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜੰਗਬੰਦੀ ਮਹਿਜ਼ ਆਰਜ਼ੀ ਹੈ। ਇਜ਼ਰਾਈਲ ਇਸ ਸਮੇਂ ਦੀ ਵਰਤੋਂ ਆਪਣੇ ਹਥਿਆਰਾਂ ਦੇ ਭੰਡਾਰ ਅਤੇ ਇੰਟਰਸੈਪਟਰ ਸਿਸਟਮ ਨੂੰ ਦੁਬਾਰਾ ਭਰਨ ਲਈ ਕਰ ਰਿਹਾ ਹੈ ਤਾਂ ਜੋ ਹਿਜ਼ਬੁੱਲਾ ਅਤੇ ਹੋਰ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।
ਪਾਕਿਸਤਾਨ 'ਚ ਹੋਵੇਗੀ ਸ਼ਾਂਤੀ ਵਾਰਤਾ
ਦੂਜੇ ਪਾਸੇ ਸ਼ਨੀਵਾਰ ਤੋਂ ਪਾਕਿਸਤਾਨ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ ਹੋਣ ਦੀ ਉਮੀਦ ਹੈ। ਈਰਾਨ ਦਾ ਦਾਅਵਾ ਹੈ ਕਿ ਅਮਰੀਕਾ ਨੇ ਉਸਦੀਆਂ 10 ਸ਼ਰਤਾਂ ਮੰਨ ਲਈਆਂ ਹਨ, ਜਿਸ ਕਾਰਨ ਈਰਾਨ ਇਸ ਜੰਗ ਵਿੱਚ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ। ਪਰ ਇਜ਼ਰਾਈਲ ਦੇ ਜੰਗੀ ਅੰਕੜੇ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ : ਘਰ 'ਚ ਗੱਡੀ ਵੜਨ ਕਾਰਨ 1 ਦੀ ਮੌਤ ਤੇ ਕਈ ਜ਼ਖਮੀ
NEXT STORY