ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਸਥਿਤ ਗਲਾਸਗੋ ਯੂਨੀਵਰਸਿਟੀ ਨੂੰ ਗੁੱਡ ਯੂਨੀਵਰਸਿਟੀ ਗਾਈਡ 2022 ਵਿਚ 'ਸਕਾਟਿਸ਼ ਯੂਨੀਵਰਸਿਟੀ ਆਫ ਦਿ ਈਅਰ' ਦਾ ਨਾਮ ਦਿੱਤਾ ਗਿਆ ਹੈ। ਦਿ ਟਾਈਮਜ਼ ਅਤੇ ਸੰਡੇ ਟਾਈਮਜ਼ ਵੱਲੋਂ ਕੀਤੀ ਗਈ 135 ਸੰਸਥਾਵਾਂ ਦੀ ਰੈਂਕਿੰਗ ਵਿਚ 'ਸਕਾਟਿਸ਼ ਯੂਨੀਵਰਸਿਟੀ ਆਫ ਦਿ ਈਅਰ' ਦਾ ਖ਼ਿਤਾਬ ਪ੍ਰਾਪਤ ਕਰਨ ਦੇ ਨਾਲ ਗਲਾਸਗੋ ਯੂਨੀਵਰਸਿਟੀ ਯੂਕੇ ਵਿਚੋਂ 12ਵੇਂ ਸਥਾਨ ਅਤੇ ਸਕਾਟਲੈਂਡ ਵਿਚ ਸੇਂਟ ਐਂਡਰਿਊਜ਼ ਯੂਨੀਵਰਸਿਟੀ ਦੇ ਬਾਅਦ ਦੂਜੇ ਸਥਾਨ 'ਤੇ ਹੈ।
ਗਲਾਸਗੋ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਸਰ ਐਂਟੋਨ ਮਸਕਾਟੇਲੀ ਨੇ ਗਲਾਸਗੋ ਯੂਨੀਵਰਸਿਟੀ ਨੂੰ ਟਾਈਮਜ਼ ਐਂਡ ਸੰਡੇ ਟਾਈਮਜ਼ ਗੁੱਡ ਯੂਨੀਵਰਸਿਟੀ ਗਾਈਡ ਵਿਚ ਇਹ ਦਰਜਾ ਮਿਲਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਗਲਾਸਗੋ ਯੂਨੀਵਰਸਿਟੀ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ। ਨਿਕੋਲਾ ਸਟਰਜਨ ਨੇ ਯੂਨੀਵਰਸਿਟੀ ਦੀ ਇਸ ਪ੍ਰਾਪਤੀ ਦਾ ਸਿਹਰਾ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਦੇ ਸਿਰ ਬੰਨ੍ਹਿਆ ਹੈ ਅਤੇ ਇਸਨੂੰ ਗਲਾਸਗੋ ਸ਼ਹਿਰ ਲਈ ਇਕ ਮਾਣ ਦੀ ਗੱਲ ਦੱਸੀ ਹੈ।
ਸਕਾਟਲੈਂਡ : 1,35,000 ਵੈਕਸੀਨ ਲਗਾਉਣ ਤੋਂ ਬਾਅਦ ਇਸ ਵੈਕਸੀਨ ਸੈਂਟਰ ਨੂੰ ਕਿਹਾ ਜਾਵੇਗਾ ਅਲਵਿਦਾ
NEXT STORY