ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਹਿਊਸਟਨ ਵਿਚ ਚੀਨ ਦੇ ਵਣਜ ਦੂਤਾਵਾਸ ਨੂੰ ਬੰਦ ਕਰਨ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਸੀ.ਐੱਨ.ਐੱਨ. ਦੇ ਮੁਤਾਬਕ ਅਮਰੀਕੀ ਚੀਨੀ ਦੂਤਾਵਾਸ ਨੂੰ ਬੰਦ ਕਰਨ ਦਾ ਉਦੇਸ਼ ਵੀਜ਼ਾ ਧੋਖਾਧੜੀ ਦੇ ਦੋਸ਼ੀ ਚੀਨੀ ਵਿਗਿਆਨੀ ਨੂੰ ਲੱਭਣਾ ਹੈ। ਜਾਣਕਾਰੀ ਮੁਤਾਬਕ ਤਾਂਗ ਜੁਆਂਗ ਸੈਨ ਫ੍ਰਾਂਸਿਸਕੋ ਵਿਚ ਚੀਨ ਦੇ ਵਣਜ ਦੂਤਾਵਾਸ ਵਿਚ ਲੁਕਿਆ ਹੋਇਆ ਹੈ। ਜੁਆਨ ਇਕ ਸੋਧ ਕਰਤਾ ਹੈ ਜੋ ਜੀਵ ਵਿਗਿਆਨ 'ਤੇ ਰਿਸਰਚ ਕਰ ਰਿਹਾ ਹੈ।
ਸੀ.ਐੱਨ.ਐੱਨ. ਦੇ ਮੁਤਾਬਕ ਇਸ ਵਿਗਿਆਨੀ 'ਤੇ ਚੀਨ ਫੌਜ ਦੇ ਨਾਲ ਸੰਬੰਧਾਂ ਅਤੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਉਸ 'ਤੇ 26 ਜੂਨ ਨੂੰ ਵੀਜ਼ਾ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦਾ ਕਹਿਣਾ ਹੈ ਕਿ ਤਾਂਗ ਸੈਨ ਫ੍ਰਾਂਸਿਸਕੋ ਵਿਚ ਚੀਨੀ ਵਣਜ ਦੂਤਾਵਾਸ ਵਿਚ ਲੁਕਿਆ ਹੈ। ਇੱਥੇ ਦੱਸ ਦਈਏ ਕਿ ਬੁੱਧਵਾਰ ਨੂੰ ਅਮਰੀਕੀ ਸਰਕਾਰ ਨੇ ਚੀਨ ਨੂੰ ਉਸ ਦਾ ਵਣਜ ਦੂਤਾਵਾਸ ਬੰਦ ਕਰਨ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਦੂਤਾਵਾਸ ਤੋਂ ਅਮਰੀਕੀ ਬੌਧਿਕ ਜਾਇਦਾਦ ਅਤੇ ਅਮਰੀਕੀਆਂ ਦੀਆਂ ਨਿੱਜੀ ਜਾਣਕਾਰੀ ਚੋਰੀ ਕਰਨ ਜਾ ਰਿਹਾ ਸੀ।
ਅਮਰੀਕਾ ਦੇ ਚੀਨੀ ਜਾਸੂਸੀ ਦੋਸ਼ਾਂ ਦੇ ਵਿਚ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚ ਤਣਾਅ ਨਾਟਕੀ ਢੰਗ ਨਾਲ ਵਧਿਆ ਹੈ ਅਤੇ ਦੋਵੇਂ ਦੇਸ਼ ਇਕ-ਦੂਜੇ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦੇ ਰਹੇ ਹਨ। ਚੀਨ ਦੇ ਦੂਤਾਵਾਸ ਨੇ ਅਮਰੀਕਾ ਦੇ ਹਿਊਸਟਨ ਵਣਜ ਦੂਤਾਵਾਸ ਨੂੰ ਰਾਜਨੀਤਕ ਉਕਸਾਵੇ ਦੇ ਰੂਪ ਵਿਚ ਬੰਦ ਕਰਨ ਦਾ ਕਦਮ ਦੱਸਿਆ ਅਤੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਟਵਿੱਟਰ 'ਤੇ ਲਿਖਿਆ ਹੈ,''ਚੀਨ ਨਿਸ਼ਚਿਤ ਤੌਰ 'ਤੇ ਮਜ਼ਬੂਤੀ ਦੇ ਨਾਲ ਪ੍ਰਤੀਕਿਰਿਆ ਦੇਵੇਗਾ।''
ਕੋਰੋਨਾ ਕਹਿਰ : ਆਸਟ੍ਰੇਲੀਆ ਨੇ ਰਿਕਾਰਡ ਉੱਚ ਬਜਟ ਘਾਟੇ ਦਾ ਕੀਤਾ ਐਲਾਨ
NEXT STORY