ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਐਫ-1 ਵੀਜ਼ਾ ਧਾਰਕ ਕੁੱਝ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ''ਅਨਿਸ਼ਚਿਤਤਾ ਅਤੇ ਮੁਸ਼ਕਲਾਂ ਪੈਦਾ' ਕਰਣ ਵਾਲੇ ਹੋ ਸਕਦੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਇਕ ਕੋਰਸ ਅਜਿਹਾ ਲੈਣਾ ਹੋਵੇਗਾ ਜਿਸ ਵਿਚ ਉਹ ਵਿਅਕਤੀਗਤ ਰੂਪ ਨਾਲ ਕਲਾਸ ਵਿਚ ਮੌਜੂਦ ਰਹਿ ਸਕਣ ਨਹੀਂ ਤਾਂ ਉਨ੍ਹਾਂ ਨੂੰੰ ਦੇਸ਼ ਨਿਕਾਲਾ ਦੇ ਜੋਖ਼ਮ ਦਾ ਸਾਹਮਣਾ ਕਰਣਾ ਹੋਵੇਗਾ।
ਭਾਰਤੀ ਦੂਤਾਵਾਸ ਦੇ ਇਕ ਬੁਲਾਰੇ ਨੇ ਕਿਹਾ, 'ਅਜਿਹੇ ਸਮੇਂ ਵਿਚ ਜਦੋਂ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਨਵੇਂ ਅਕਾਦਮਿਕ ਸਾਲ ਲਈ ਆਪਣੀਆਂ ਯੋਜਨਾਵਾਂ ਦੀ ਘੋਸ਼ਣਾ ਨਹੀਂ ਕੀਤੀ ਹੈ ਤਾਂ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਅਮਰੀਕਾ ਵਿਚ ਆਪਣੀ ਪੜ੍ਹਾਈ ਜ਼ਾਰੀ ਰੱਖਣ ਦੇ ਇਛੁੱਕ ਕੁੱਝ ਭਾਰਤੀ ਵਿਦਿਆਰਥੀਆਂ ਲਈ ਅਨਿਸ਼ਚਿਤਤਾ ਦੇ ਹਾਲਾਤ ਬਣ ਸਕਦੇ ਹਨ ਅਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸਵਾਲਾਂ ਦੇ ਜਵਾਬ ਵਿਚ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਮਰੀਕਾ ਦੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਿਆ ਹੈ। 7 ਜੁਲਾਈ ਨੂੰ ਭਾਰਤ-ਅਮਰੀਕਾ ਵਿਦੇਸ਼ ਦਫ਼ਤਰ ਵਿਚਾਰ ਸੈਮੀਨਾਰ ਵਿਚ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਰਾਜਨੀਤਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਡੈਵਿਡ ਹੇਲ ਦੇ ਸਾਹਮਣੇ ਭਾਰਤ ਦੀਆਂ ਚਿੰਤਾਵਾਂ ਨੂੰ ਚੁੱਕਿਆ।
ਹਾਲ ਹੀ ਵਿਚ ਆਈ ਇਕ ਰਿਪੋਰਟ ਅਨੁਸਾਰ ਇਸ ਸਾਲ ਜਨਵਰੀ ਵਿਚ ਅਮਰੀਕਾ ਦੇ ਵੱਖ-ਵੱਖ ਅਕਾਦਮਿਕ ਸੰਸਥਾਨਾਂ ਵਿਚ 1,94,556 ਭਾਰਤੀ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਾਇਆ। ਇਨ੍ਹਾਂ ਵਿਚੋਂ 1,26,132 ਮਰਦ ਅਤੇ 68,405 ਜਨਾਨੀਆਂ ਹਨ। ਬੁਲਾਰੇ ਨੇ ਉਮੀਦ ਜਤਾਈ ਕਿ ਅਮਰੀਕੀ ਅਧਿਕਾਰੀ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਪੈਦਾ ਹੋਏ ਗ਼ੈਰ-ਮਾਮੂਲੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਵਿਦਿਆਰਥੀਆਂ ਲਈ ਆਪਣੇ ਵੀਜ਼ਾ ਨਿਯਮਾਂ ਵਿਚ ਨਰਮੀ ਦਿਖਾਉਣਗੇ ।
USA ਵਿਚ ਭਾਰਤ ਕੋਰੋਨਾ ਤੋਂ ਬਚਾਅ ਲਈ ਆਯੁਰਵੈਦਿਕ ਦਵਾਈਆਂ ਦਾ ਕਰੇਗਾ ਟੈਸਟ
NEXT STORY