ਟੈਕਸਾਸ (ਭਾਸ਼ਾ)- ਟੈਕਸਾਸ ਦੇ ਆਸਟਿਨ ਵਿੱਚ ਇੱਕ 'ਹੁੱਕਾ ਲਾਉਂਜ' ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਹੋਈ ਗੋਲੀਬਾਰੀ ਵਿੱਚ ਹਾਈ ਸਕੂਲ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਿਨ ਪੁਲਸ ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ 17 ਸਾਲਾ ਬ੍ਰੇਡਨ ਬੈਲਾਰਡ ਦੀ ਮੌਤ ਹੋ ਗਈ। ਚਾਰ ਹੋਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ। ਗੋਲੀਬਾਰੀ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਇਕ ਹੋਰ ਘਟਨਾ ਵਿਚ ਮੱਧ ਫਲੋਰੀਡਾ ਨੇੜੇ ਸੋਮਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿਚ 10 ਲੋਕ ਜ਼ਖ਼ਮੀ ਹੋ ਗਏ। ਲੇਕਲੈਂਡ ਪੁਲਸ ਦੇ ਮੁਖੀ ਸੈਮ ਟੇਲਰ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਪੀੜਤਾਂ ਵਿੱਚੋਂ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ, ਜਦਕਿ ਬਾਕੀ 8 ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਪੁਲਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਹਿਬਤੁੱਲ੍ਹਾ ਅਖੁੰਦਜ਼ਾਦਾ ਨੂੰ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਹਟਾਏਗਾ ਤਾਲਿਬਾਨ! ਜਾਣੋ ਪੂਰਾ ਮਾਮਲਾ
NEXT STORY