ਵਾਸ਼ਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਦੇ ਨਵੇਂ-ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਉੱਥੇ ਦੂਜੇ ਪਾਸੇ ਸ਼ੋਧ ਕਰਤਾ ਇਸ ਵਾਇਰਸ ਦੇ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੜੀ ਵਿਚ ਕੋਰੋਨਾ 'ਤੇ ਕੀਤੇ ਗਏ ਇਕ ਅਧਿਐਨ ਵਿਚ ਹੈਰਾਨ ਕਰ ਦੇਣ ਵਾਲਾ ਤੱਥ ਸਾਹਮਣੇ ਆਇਆ ਹੈ। ਅਧਿਐਨ ਵਿਚ ਪਿਹਲੀ ਵਾਰ SARS-CoV-2 ਦੇ ਮਾਈਕ੍ਰੋਡ੍ਰੋਪਲੇਟਸ ਮਤਲਬ ਛੋਟੀਆਂ ਬੂੰਦਾਂ ਨੂੰ ਲਿਆ ਗਿਆ। ਇਹ ਅਧਿਐਨ ਅਮਰੀਕਾ ਦੀ ਨੇਬਾਰਸਕਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ।
ਪਿਛਲੇ ਕਈ ਮਹੀਨਿਆਂ ਤੋਂ ਵਿਗਿਆਨੀ ਇਸ ਗੱਲ ਦਾ ਦਾਅਵਾ ਕਰਦੇ ਆ ਰਹੇ ਹਨ ਕਿ ਕੋਰੋਨਾਵਾਇਰਸ ਮਰੀਜ਼ ਦੇ ਸਾਹ ਅਤੇ ਮੂੰਹ ਤੋਂ ਨਿਕਲਣ ਵਾਲੀਆਂ ਛੋਟੀਆਂ ਬੂੰਦਾਂ ਵਿਚ ਵੀ ਹੋ ਸਕਦਾ ਹੈ। ਪਰ ਹੁਣ ਤੱਕ ਇਸ ਗੱਲ ਦੇ ਕੋਈ ਸਬੂਤ ਨਹੀਂ ਸਨ ਕਿ ਇਹ ਬਹੁਤ ਛੋਟੇ ਕਣ ਵੀ ਛੂਤਕਾਰੀ ਹੋ ਸਕਦੇ ਹਨ। ਨਵੇਂ ਅਧਿਐਨ ਵਿਚ ਵਿਗਿਆਨੀਆਂ ਨੇ SARS-CoV-2 ਦੇ ਮਾਈਕ੍ਰੋਡ੍ਰੋਪਲੇਟਸ ਨੂੰ ਪੰਜ ਮਾਈਕ੍ਰੋਨ ਦੇ ਜ਼ਰੀਏ ਪਰਿਭਾਸ਼ਿਤ ਕੀਤਾ ਹੈ। ਇਹ ਅਧਿਐਨ ਇਸ ਧਾਰਨਾ ਨੂੰ ਪੱਕਾ ਕਰਦਾ ਹੈ ਕਿ ਖੰਘਣ ਅਤੇ ਛਿੱਕਣ ਨਾਲ ਹੀ ਨਹੀਂ ਸਗੋਂ ਸਧਾਰਨ ਤੌਰ 'ਤੇ ਬੋਲਣ ਅਤੇ ਸਾਹ ਲੈਣ ਨਾਲ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ। ਇੰਨਾ ਹੀ ਨਹੀਂ ਇਹ ਛੂਤਕਾਰੀ ਵਾਇਰਸ 6 ਫੁੱਟ ਦੀ ਦੂਰੀ ਤੋਂ ਵੀ ਜ਼ਿਆਦਾ ਵਿਚ ਫੈਲ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਮਾਜਿਕ ਦੂਰੀ ਦੇ ਲਈ 6 ਫੁੱਟ ਦੀ ਦੂਰੀ ਰੱਖਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਸਫਲਤਾਪੂਰਵਕ ਲਾਂਚ ਕੀਤਾ ਪਹਿਲਾ ਮੰਗਲ ਮਿਸ਼ਨ 'ਤਿਆਨਵੇਨ-1'
ਵਿਗਿਆਨੀਆਂ ਦੀ ਇਸੇ ਟੀਮ ਨੇ ਮਾਰਚ ਦੇ ਮਹੀਨੇ ਵਿਚ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਵਾਇਰਸ ਹਸਪਤਾਲ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਕਮਰਿਆਂ ਵਿਚ ਹਵਾ ਵਿਚ ਰਹਿੰਦਾ ਹੈ। ਇਹ ਅਧਿਐਨ ਜਲਦੀ ਹੀ ਇਕ ਜਨਰਲ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਹੁਣ ਇਸ ਅਧਿਐਨ ਨੂੰ medrxiv.org ਵੈਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਨੇਬਾਰਸਕਾ ਮੈਡੀਕਲ ਸੈਂਟਰ ਦੇ ਐਸੋਸੀਏਟ ਪ੍ਰੋਫੈਸਰ ਜੋਸ਼ੂਆ ਸੰਤਾਰਪਿਆ ਨੇ ਏ.ਐੱਫ.ਪੀ. ਨੂੰ ਦੱਸਿਆ,''ਸ਼ੋਧ ਦੇ ਲਈ ਸੈਂਪਲ ਇਕੱਠੇ ਕਰਨਾ ਅਸਲ ਵਿਚ ਬਹੁਤ ਮੁਸ਼ਕਲ ਸੀ। ਵਾਇਰਸ ਦੇ ਬਾਰੇ ਵਿਚ ਜਾਣਕਾਰੀ ਜੁਟਾਉਣ ਦੇ ਲਈ ਟੀਮ ਨੇ ਮੋਬਾਇਲ ਫੋਨ ਦੇ ਆਕਾਰ ਵਾਲੇ ਇਕ ਉਪਕਰਨ ਦੀ ਵਰਤੋਂ ਕੀਤੀ ਸੀ। ਅਜਿਹੀ ਸਥਿਤੀ ਵਿਚ ਫੋਕਸ ਬਣਾਈ ਰੱਖਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।''
ਇਸ ਸ਼ੋਧ ਦੇ ਲਈ ਵਿਗਿਆਨੀਆਂ ਨੇ ਕੋਰੋਨਾ ਪੀੜਤ ਮਰੀਜ਼ਾਂ ਦੇ ਪੰਜ ਕਮਰਿਆਂ ਤੋਂ ਹਵਾ ਦੇ ਸੈਂਪਲ ਲਏ। ਇਹ ਸੈਂਪਲ ਬੈੱਡ 'ਤੇ ਲੇਟੇ ਮਰੀਜ਼ਾਂ ਦੇ ਪੈਰਾਂ ਤੋਂ ਲੱਗਭਗ ਇਕ ਫੁੱਟ ਦੀ ਉੱਚਾਈ ਤੋਂ ਲਏ ਗਏ ਸਨ। ਅਧਿਐਨ ਦੇ ਮੁਤਾਬਕ ਜਿਹੜੇ ਕੁਝ ਮਰੀਜ਼ ਗੱਲਾਂ ਕਰ ਰਹੇ ਸਨ ਜਾਂ ਖੰਘ ਰਹੇ ਸਨ ਉਹਨਾਂ ਦੇ ਮੂੰਹ ਵਿਚੋਂ ਨਿਕਲਣ ਵਾਲੀਆਂ ਛੋਟੀਆਂ ਬੂੰਦਾਂ ਹਵਾ ਵਿਚ ਕਈ ਘੰਟੇ ਤੱਕ ਰਹਿੰਦੀਆਂ ਹਨ। ਇਹਨਾਂ ਨੂੰ ਏਰੋਸੋਲ ਵੀ ਕਿਹਾ ਜਾਂਦਾ ਹੈ। ਵਿਗਿਆਨੀਆਂ ਦੀ ਟੀਮ ਇਕ ਮਾਈਕ੍ਰੋਨ ਤੱਕ ਛੋਟੇ ਇਹਨਾਂ ਮਾਈਕ੍ਰੋਡ੍ਰੋਪਲੇਟਸ ਨੂੰ ਇਕੱਠਾ ਕਰਨ ਵਿਚ ਸਫਲ ਰਹੀ। ਵਿਗਿਆਨੀਆਂ ਨੇ ਇਹਨਾਂ ਸੈਂਪਲਾਂ ਨੂੰ ਵਿਕਸਿਤ ਕਰਨ ਲਈ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਰੱਖਿਆ। ਵਿਗਿਆਨੀਆਂ ਨੇ ਪਾਇਆ ਕਿ 18 ਵਿਚੋਂ 3 ਸੈਂਪਲ ਅਜਿਹੇ ਸਨ ਜੋ ਪ੍ਰਤੀਕਿਰਤੀ ਬਣਾਉਣ ਵਿਚ ਸਮਰੱਥ ਸਨ ਮਤਲਬ ਜੋ ਇਕ ਤੋਂ ਦੋ ਵਿਚ ਬਦਲ ਸਕਦੇ ਸਨ। ਪ੍ਰੋਫੈਸਰ ਸੰਤਾਰਪਿਆ ਨੇ ਕਿਹਾ ਕਿ ਇਸ ਤੋਂ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਵੱਡੀਆਂ ਬੂੰਦਾਂ ਦੀ ਤੁਲਨਾ ਵਿਚ ਛੋਟੀਆਂ ਬੂੰਦਾਂ ਜ਼ਿਆਦਾ ਦੂਰ ਤੱਕ ਫੈਲਣ ਅਤੇ ਲੋਕਾਂ ਨੂੰ ਪੀੜਤ ਕਰਨ ਵਿਚ ਸਮਰੱਥ ਹਨ।ਭਾਵੇਂਕਿ ਇਸ ਅਧਿਐਨ ਦੀ ਹੋਰ ਡੂੰਘੀ ਸਮੀਖਿਆ ਕੀਤੀ ਜਾਣੀ ਬਾਕੀ ਹੈ। ਇਹ ਅਧਿਐਨ ਹਾਲੇ ਕਿਸੇ ਪੱਤਰਿਕਾ ਵਿਚ ਪ੍ਰਕਾਸ਼ਿਤ ਨਹੀਂ ਹੋਇਆ ਹੈ।
ਅਫਗਾਨਿਸਤਾਨ 'ਚ 45 ਤਾਲਿਬਾਨੀ ਅੱਤਵਾਦੀ ਢੇਰ
NEXT STORY