ਬੀਜਿੰਗ (ਬਿਊਰੋ): ਚੀਨ ਨੇ ਮੰਗਲ ਗ੍ਰਹਿ ਦੇ ਲਈ ਆਪਣੇ ਪਹਿਲੇ ਮਿਸ਼ਨ ਤਿਆਨਵੇਨ-1 ਨੂੰ ਸਫਲਤਾਵਪੂਰਵਕ ਲਾਂਚ ਕਰ ਦਿੱਤਾ ਹੈ। ਰਾਜ ਮੀਡੀਆ ਨੇ ਕਿਹਾ ਕਿ ਤਿਆਨਵੇਨ-1 ਨੂੰ ਹੈਨਾਨ ਟਾਪੂ ਤੋਂ ਲੌਂਗ ਮਾਰਚ-5 ਕੈਰੀਅਰ ਰਾਕੇਟ 'ਤੇ ਲਾਂਚ ਕੀਤਾ ਗਿਆ। ਜੋ ਮੁੱਖ ਭੂਮੀ ਦੇ ਦੱਖਣੀ ਤੱਟ ਤੋਂ ਦੂਰ ਇਕ ਸੂਬਾ ਹੈ। ਲੌਂਗ ਮਾਰਚ-5 Y4 ਚੀਨ ਦਾ ਸਭ ਤੋਂ ਭਾਰੀ ਰਾਕੇਟ ਹੈ। ਚੀਨ ਦਾ ਦਾਅਵਾ ਹੈ ਕਿ ਇਸ ਪੁਲਾੜ ਗੱਡੀ ਨਾਲ ਅਨੰਤ ਸਪੇਸ ਵਿਚ ਖੋਜ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਚੀਨ ਦੀ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ 2000 ਸੈਕੰਡ ਦੀ ਉਡਾਣ ਦੇ ਬਾਅਦ ਇਹ ਰਾਕੇਟ ਧਰਤੀ-ਮੰਗਲ ਦੇ ਪੰਧ ਵਿਚ ਸਫਲਤਾਪੂਰਵਕ ਦਾਖਲ ਹੋ ਗਿਆ। ਇਸ ਦੇ ਬਾਅਦ ਹੁਣ ਇਹ ਮੰਗਲ ਗ੍ਰਹਿ ਵੱਲ ਰਵਾਨਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਪੁਲਾੜ ਗੱਡੀ ਕਰੀਬ 7 ਮਹੀਨੇ ਦੀ ਯਾਤਰਾ ਦੇ ਬਾਅਦ ਫਰਵਰੀ 2021 ਵਿਚ ਮੰਗਲ ਗ੍ਰਹਿ ਦੇ ਗੁਰਤਾ ਬਲ ਵਾਲੇ ਇਲਾਕੇ ਵਿਚ ਦਾਖਲ ਹੋ ਜਾਵੇਗੀ। ਇਹ ਪੁਲਾੜ ਗੱਡੀ ਆਪਣੇ ਨਾਲ ਇਕ ਰੋਵਰ ਲੈ ਗਈ ਹੈ ਜੋ ਮੰਗਲ ਗ੍ਰਹ ਦੀ ਸਤਹਿ 'ਤੇ ਲੈਂਡ ਕਰੇਗਾ। ਚੀਨ ਨੇ ਕਿਹਾ ਹੈ ਕਿ ਇਸ ਮਿਸ਼ਨ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਮੰਗਲ ਦੀ ਸਤਹਿ 'ਤੇ ਕਿਹੜੀਆਂ ਥਾਵਾਂ 'ਤੇ ਬਰਫ ਹੈ। ਇਸ ਦੇ ਇਲਾਵਾ ਸਤਹਿ ਦੀ ਬਣਾਵਟ, ਜਲਵਾਯੂ ਅਤੇ ਵਾਤਾਵਰਨ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ: ਬਲੋਚਿਸਤਾਨ ਸੂਬੇ 'ਚ 73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦੁਆਰਾ ਸਾਹਿਬ
ਇਹ ਮੰਗਲ 'ਤੇ ਚੀਨ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। 2011 ਵਿਚ ਇਕ ਮਿਸ਼ਨ ਨੂੰ ਲਾਂਚ ਕੀਤਾ ਸੀ. ਜਿਸ ਵਿਚ ਉਸ ਨੇ ਰੂਸ ਦਾ ਵੀ ਸਹਿਯੋਗ ਲਿਆ ਸੀ ਪਰ ਇਹ ਮਿਸ਼ਲ ਅਸਫਲ ਹੋ ਗਿਆ ਸੀ। ਹਾਲ ਹੀ ਦੇ ਸਾਲਾਂ ਵਿਚ ਚੀਨ ਨੇ ਸਪੇਸ ਦੇ ਖੇਤਰ ਵਿਚ ਕਈ ਸਫਲ ਮਿਸ਼ਨ ਅੰਜਾਮ ਦਿੱਤੇ ਹਨ। ਚੀਨ ਤੋਂ ਪਹਿਲਾਂ ਇਸ ਹਫਤੇ ਸੰਯੁਕਤ ਅਰਬ ਅਮੀਰਾਤ ਨੇ ਸੋਮਵਾਰ ਸਵੇਰੇ ਮਿਸ਼ਨ ਮੰਗਲ ਲਾਂਚ ਕੀਤਾ। ਮੰਗਲ ਗ੍ਰਹਿ 'ਤੇ ਪੁਲਾੜ ਗੱਡੀ ਭੇਜਣ ਵਾਲਾ ਯੂ.ਏ.ਈ. ਪਹਿਲਾ ਅਰਬ ਦੇਸ਼ ਹੈ। ਇਸ ਮੰਗਲਯਾਨ ਨੂੰ 'ਅਲ-ਅਮਲ' ਜਾਂ 'ਹੋਪ' ਦਾ ਨਾਮ ਦਿੱਤਾ ਗਿਆ ਹੈ। ਇਸ ਨੂੰ ਜਾਪਾਨ ਦੇ H-2A ਰਾਕੇਟ ਜ਼ਰੀਏ ਲਾਂਚ ਕੀਤੀ ਗਿਆ।ਦੱਸਿਆ ਜਾ ਰਿਹਾ ਹੈ ਕਿ ਇਹ ਮਿਸ਼ਨ ਲਾਲ ਗ੍ਰਹਿ ਦਾ ਡਾਟਾ ਇਕੱਠਾ ਕਰਕੇ ਅਗਲੇ ਸਾਲ ਸਤੰਬਰ ਵਿਚ ਧਰਤੀ 'ਤੇ ਪਰਤੇਗਾ। ਉੱਥੇ ਅਗਲੇ ਹਫਤੇ ਅਮਰੀਕਾ ਵੀ ਮਾਰਸ 'ਤੇ ਆਪਣਾ ਮਿਸ਼ਨ ਭੇਜਣ ਵਾਲਾ ਹੈ।
ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 2.70 ਲੱਖ, 5 ਹਜ਼ਾਰ ਤੋਂ ਵੱਧ ਮੌਤਾਂ
NEXT STORY