ਕਾਬੁਲ- ਅਫਗਾਨਿਸਤਾਨ ਦੇ ਦੋ ਸੂਬਿਆਂ ਵਿਚ ਸੁਰੱਖਿਆ ਫੌਜ ਦੀ ਕਾਰਵਾਈ 'ਚ 45 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਪਹਿਲੀ ਘਟਨਾ ਕੰਧਾਰ ਸੂਬੇ ਦੀ ਹੈ, ਜਿੱਥੇ ਸੁਰੱਖਿਆ ਫੌਜ ਨਾਲ ਝੜਪ ਵਿਚ 31 ਅੱਤਵਾਦੀ ਮਾਰੇ ਗਏ। ਸੂਬਾ ਬੁਲਾਰਾ ਅਤਾਉੱਲਾਹ ਖੋਗਿਆਨੀ ਨੇ ਵੀਰਵਾਰ ਨੂੰ ਦੱਸਿਆ ਕਿ ਅਫਗਾਨੀ ਫੌਜ ਅਤੇ ਤਾਲਿਬਾਨੀ ਅੱਤਵਾਦੀਆਂ ਵਿਚਕਾਰ ਬੁੱਧਵਾਰ ਤੋਂ ਭਿਆਨਕ ਲੜਾਈ ਹੋ ਰਹੀ ਹੈ। ਜ਼ਿਲ੍ਹੇ ਦੇ ਕੈਲਾਘੋ ਖੇਤਰ ਵਿਚ ਸੁਰੱਖਿਆ ਬਲਾਂ ਦੇ ਜਵਾਬੀ ਹਮਲਿਆਂ ਵਿਚ 13 ਪਾਕਿਸਤਾਨੀਆਂ ਸਣੇ 31 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ। ਇਕ ਨੂੰ ਜਿਊਂਦਾ ਫੜ ਲਿਆ ਗਿਆ ਜਦਕਿ 15 ਹੋਰ ਜ਼ਖਮੀ ਹੋਏ ਹਨ। ਉੱਥੇ ਇਕ ਹੋਰ ਝੜਪ ਵਿਚ ਅਫਗਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ ਵਿਚ ਵਿਦੇਸ਼ੀ ਫੌਜ ਦੀ ਮਦਦ ਨਾਲ ਅਫਗਾਨੀ ਫੌਜੀਆਂ ਨੇ ਹਵਾਈ ਹਮਲੇ ਵਿਚ ਘੱਟ ਤੋਂ ਘੱਟ 10 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਸਥਾਨਕ ਪੁਲਸ ਬੁਲਾਰੇ ਜਮਾਲ ਨਾਸਿਰ ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੀ ਰਾਤ ਹੋਏ ਹਮਲੇ ਵਿਚ ਵਿਦੇਸ਼ੀ ਫੌਜ ਨੇ ਅਫਗਾਨੀ ਸੁਰੱਖਿਆ ਫੌਜ ਨੂੰ ਹਵਾਈ ਹਮਲੇ ਵਿਚ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਦੇ ਇਲਾਵਾ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕੰਧਾਰ ਦੇ ਸ਼ਵਾਲੀ ਕੋਟ ਜ਼ਿਲ੍ਹੇ ਵਿਚ ਸੁਰੱਖਿਆ ਫੌਜ ਨਾਲ ਝੜਪ ਵਿਚ 4 ਤਾਲਿਬਾਨੀ ਅੱਤਵਾਦੀ ਮਾਰੇ ਗਏ।
ਅਮਰੀਕਾ ਲਈ ਉਡਾਣ ਸ਼ੁਰੂ ਕਰੇਗੀ ਇਹ ਏਅਰਲਾਈਨ, ਹੁਣ ਤੱਕ ਏਅਰ ਇੰਡੀਆ ਨੂੰ ਹੀ ਸੀ ਇਜਾਜ਼ਤ
NEXT STORY