ਪਟਿਆਲਾ (ਜੋਸਨ) : ਇੱਥੇ ਪਿੰਡ ਅਲੀਪੁਰ ਅਰਾਈਆਂ ’ਚ ਡਾਇਰੀਆ ਦਾ ਕਹਿਰ ਜਾਰੀ ਰਿਹਾ। ਡਾਇਰੀਆ ਦੇ ਤਿੰਨ ਨਵੇਂ ਕੇਸ ਮਿਲੇ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 145 ਤੋ ਪਾਰ ਹੋ ਗਈ ਹੈ। ਹਾਲਾਂਕਿ ਸਿਹਤ ਵਿਭਾਗ ਵਲੋਂ ਦਾਅਵਾ ਕੀਤਾ ਗਿਆ ਹੈ ਕਿ 145 ਮਰੀਜ਼ਾਂ 'ਚੋਂ ਬਹੁਤੇ ਮਰੀਜ਼ ਠੀਕ ਹੋ ਚੁੱਕੇ ਹਨ ਪਰ ਲਗਾਤਾਰ ਨਵੇਂ ਮਰੀਜ਼ਾਂ ਦਾ ਮਿਲਣਾ ਕੋਈ ਚੰਗੀ ਗੱਲ ਨਹੀਂ ਹੈ। ਉਧਰੋਂ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਫੀਲਡ ’ਚ ਡਟੀਆਂ ਰਹੀਆਂ ਅਤੇ ਪਾਣੀ ਅਤੇ ਸੀਵਰੇਜ ਦੀ ਲਾਈਨਾਂ ਦੀ ਚੈਕਿੰਗ ਹੁੰਦੀ ਰਹੀ।
ਨਿਗਮ ਨੇ ਰਾਤ ਨੂੰ ਕੀਤੀ ਚੈਕਿੰਗ ਸ਼ੁਰੂ
ਸਥਾਨਕ ਨਗਰ ਨਿਗਮ ਨੇ ਪੂਰੀ ਮੁਸਤੈਦੀ ਦਿਖਾਉਦਿਆਂ ਆਪਣੀ ਟੀਮਾਂ ਨੂੰ ਰਾਤ ਸਮੇਂ ਵੀ ਫੀਲਡ ’ਚ ਉਤਾਰ ਦਿੱਤਾ ਹੈ। ਨਗਰ ਨਿਗਮ ਦੀਆਂ ਟੀਮਾਂ ਰਾਤ ਨੂੰ ਪੀੜਤ ਇਲਾਕੇ ’ਚ ਮੇਨ ਹਾਲ ਚੈੱਕ ਕਰ ਰਹੀਆਂ ਹਨ ਅਤੇ ਨਾਜਾਇਜ਼ ਕੁਨੈਕਸ਼ਨਾਂ ਨੂੰ ਕੱਟ ਰਹੀਆਂ ਹਨ। ਨਿਗਮ ਦੇ ਅਧਿਕਾਰੀਆਂ ਅਨੁਸਾਰ ਇਸ ਇਲਾਕੇ ਵਿਚ ਇਕ ਹਜ਼ਾਰ ਦੇ ਕਰੀਬ ਘਰ ਹਨ ਅਤੇ ਸਿਰਫ 45 ਦੇ ਕਰੀਬ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਰੈਗੂਲਰ ਹਨ, ਜਦੋਂ ਕਿ ਬਾਕੀ ਸਾਰੇ ਨਾਜਾਇਜ਼ ਹਨ।
ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਸਖ਼ਤੀ ਦਿਖਾਉਂਦਿਆਂ ਹੁਕਮ ਦਿੱਤੇ ਹਨ ਕਿ ਜਿਹੜੇ ਲੋਕ ਕੁਨੈਕਸ਼ਨ ਰੈਗੂਲਰ ਕਰਵਾਉਂਦੇ ਹਨ, ਠੀਕ ਹੈ ਨਹੀਂ ਤਾਂ ਬਾਕੀਆਂ ਨੂੰ ਬੰਦ ਕਰ ਦਿੱਤਾ ਜਾਵੇ। ਨਿਗਮ ਨੇ ਸਮੁੱਚੇ ਕੁਨੈਕਸ਼ਨਾਂ ਨੂੰ ਚੈੱਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਤੱਕ 400 ਨਾਜਾਇਜ਼ ਕੁਨੈਕਸ਼ਨਾਂ ਦੀ ਲਿਸਟ ਵੀ ਤਿਆਰ ਕਰ ਲਈ ਹੈ। ਅਲੀਪੁਰ ਅਰਾਈਆਂ ਇਲਾਕੇ ਅੰਦਰ ਸੀਵਰੇਜ ਬਲਾਕ ਦੀ ਸਮੱਸਿਆ ਵੀ ਸੀ ਕਿਉਂਕਿ ਪਿਛਲੇ ਦਿਨੀਂ ਕਰਮਚਾਰੀ ਹੜਤਾਲ 'ਤੇ ਰਹੇ ਸਨ।
ਪੰਜਾਬ 'ਚ ਵੱਡਾ ਹਾਦਸਾ : ਫਲਾਈਓਵਰ 'ਤੇ ਪਲਟੀ ਕਾਰ, ਵੱਡੇ ਪੁਲਸ ਅਫ਼ਸਰ ਦੇ ਜਵਾਨ ਪੁੱਤ ਦੀ ਮੌਤ
NEXT STORY