ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਪ੍ਰਭਾਵਸ਼ਾਲੀ ਸਾਂਸਦਾਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ ਦੀ ਇਸ ਲਿਹਾਜ ਨਾਲ ਜਾਂਚ ਦੀ ਮੰਗ ਕੀਤੀ ਹੈ ਕਿ ਇਹ ਘਟਨਾ ਕਿਤੇ ਨਸਲੀ ਹਿੰਸਾ ਤਾਂ ਨਹੀਂ ਸੀ।ਫੇਡਐਕਸ ਕੰਪਨੀ ਦੇ ਕੰਪਲੈਕਸ ਵਿਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ ਵਿਚੋਂ 4 ਲੋਕ ਸਿੱਖ ਭਾਈਚਾਰੇ ਦੇ ਸਨ।
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਵੀਰਵਾਰ ਰਾਤ ਹੋਈ ਇਸ ਘਟਨਾ ਦੀ ਇਸ ਲਿਹਾਜ ਨਾਲ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਹਿੰਸਾ ਦੇ ਪਿੱਛੇ ਸਿੱਖ ਵਿਰੋਧੀ ਭਾਵਨਾ ਤਾਂ ਕੰਮ ਨਹੀਂ ਕਰ ਰਹੀ ਸੀ। ਉਹਨਾਂ ਨੇ ਕਿਹਾ,''ਇਸ ਸਮੇਂ ਇੰਡੀਆਨਾਪੋਲਿਸ ਅਤੇ ਸਿੱਖ ਭਾਈਚਾਰੇ ਦੇ ਲੋਕ ਸੋਗ ਮਨਾ ਰਹੇ ਹਨ। ਇਸ ਸੋਗ ਵਿਚ ਪੂਰਾ ਦੇਸ਼ ਉਹਨਾਂ ਦੇ ਨਾਲ ਹੈ। ਜਾਂਚ ਕਰਤਾਵਾਂ ਨੂੰ ਨਿਸ਼ਚਿਤ ਤੌਰ 'ਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਮਲੇ ਦੇ ਪਿੱਛੇ ਨਫਰਤ ਦੀ ਭਾਵਨਾ ਤਾਂ ਕੰਮ ਨਹੀਂ ਕਰ ਰਹੀ ਸੀ।''
ਉਹਨਾਂ ਨੇ ਕਿਹਾ ਕਿ ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਦੇਸ਼ ਵਿਚ ਏਸ਼ੀਆਈ ਲੋਕਾਂ ਦੇ ਖ਼ਿਲਾਫ਼ ਹਿੰਸਾ ਵਿਚ ਵਾਧਾ ਹੋਇਆ ਹੈ। ਇਹ ਇਸ ਗੱਲ ਦਾ ਸਭ ਤੋਂ ਤਾਜ਼ਾ ਉਦਾਹਰਨ ਹੈ ਕਿ ਹਿੰਸਾ ਨੇ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਵਿਭਿੰਨ ਅਮਰੀਕੀ ਭਾਈਚਾਰਿਆਂ ਖ਼ਿਲਾਫ਼ ਹਿੰਸਕ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਇੰਡੀਆਨਾਪੋਲਿਸ ਦੇ 8 ਗੁਰਦੁਆਰਿਆਂ ਨੇ ਵੀ ਇਸ ਗੋਲੀਬਾਰੀ ਨੂੰ ਲੈ ਕੇ ਸੰਯੁਕਤ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਸੀਂ ਹਮਲਾਵਰ ਦੇ ਉਦੇਸ਼ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ। ਅਸੀਂ ਕਦੇ ਇਹ ਨਹੀਂ ਸਮਝ ਸਕਾਂਗੇ ਕਿ ਉਸ ਨੇ ਅਜਿਹਾ ਕਿਉਂ ਕੀਤਾ। ਭਾਵੇਂਕਿ ਅਸੀਂ ਇਹ ਗੱਲ ਜ਼ਰੂਰ ਮੰਨਦੇ ਹਾਂ ਕਿ ਜਿਸ ਫੇਡਐਕਸ ਕੰਪਨੀ ਨੂੰ ਉਸ ਨੇ ਨਿਸ਼ਾਨਾ ਬਣਾਇਆ ਉਹ ਆਪਣੇ ਕਾਰਜਬਲ ਲਈ ਜਾਣੀ ਜਾਂਦੀ ਹੈ। ਸਿੱਖ ਭਾਈਚਾਰੇ ਦੇ ਮਸ਼ਹੂਰ ਨੇਤਾ ਗੁਰਿੰਦਰ ਸਿੰਘ ਖਾਲਸਾ ਨੇ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜੋ ਉਹਨਾਂ ਹਾਲਤਾਂ ਅਤੇ ਕਮੀਆਂ 'ਤੇ ਵਿਚਾਰ ਕਰੇਗੀ ਜਿਸ ਕਾਰਨ ਇਹ ਘਟਨਾ ਵਾਪਰੀ। ਫੇਡਐਕਸ ਕੰਪਲੈਕਸ ਵਿਚ ਹਿੰਸਾ ਦੇ ਸ਼ਿਕਾਰ ਲੋਕਾਂ ਵਿਚ ਅਮਰਜੀਤ ਕੌਰ ਜੌਹਲ, ਜਸਵਿੰਦਰ ਕੌਰ, ਅਮਰਜੀਤ ਸੇਖੋਂ ਅਤੇ ਜਸਵਿੰਦਰ ਸਿੰਘ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ : ਆਸਟ੍ਰੇਲੀਆ ਬਣਿਆ ਕੋਰੋਨਾ ਮੁਕਤ ਦੇਸ਼, ਇਜ਼ਰਾਈਲ 'ਚ ਖੁੱਲ੍ਹੇ ਸਕੂਲ-ਕਾਲਜ
ਹਮਲਾਵਰ ਨੇ ਖਰੀਦੀਆਂ ਸਨ ਬੰਦੂਕਾਂ
ਫੇਡਐਕਸ ਕੰਪਲੈਕਸ ਵਿਚ ਹਮਲਾ ਕਰ ਕੇ 8 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕੰਪਨੀ ਦੇ ਸਾਬਕਾ ਕਰਮਚਾਰੀ ਬ੍ਰੈਂਡਨ ਸਕੌਟ ਹੋਲ ਨੇ ਪਿਛਲੇ ਸਾਲ ਕਾਨੂੰਨੀ ਤੌਰ 'ਤੇ ਦੋ ਬੰਦੂਕਾਂ ਖਰੀਦੀਆਂ ਸਨ। ਇੰਡੀਆਨਾਪੋਲਿਸ ਮੈਟਰੋਪਾਲੀਟਨ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੂੰ ਪਤਾ ਚੱਲਿਆ ਹੈ ਕਿ ਹਮਲਾਵਰ ਨੇ ਪਿਛਲੇ ਸਾਲ ਜੁਲਾਈ ਅਤੇ ਸਤੰਬਰ ਵਿਚ ਇਹ ਬੰਦੂਕਾਂ ਖਰੀਦੀਆਂ। ਭਾਵੇਂਕਿ ਜਾਂਚ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਬੰਦੂਕਾਂ ਕਿੱਥੋਂ ਖਰੀਦੀਆਂ ਗਈਆਂ ਪਰ ਇੰਨਾ ਜ਼ਰੂਰ ਕਿਹਾ ਕਿ ਹਮਲੇ ਵਿਚ ਉਸਨੇ ਦੋਹਾਂ ਬੰਦੂਕਾਂ ਦੀ ਵਰਤੋਂ ਕੀਤੀ।
ਇਕ ਸੀਨੀਅਰ ਪੁਲਸ ਅਧਿਕਾਰੀ ਕ੍ਰੇਗ ਮੈਕਾਰਟ ਨੇ ਕਿਹਾ ਕਿ ਹੋਲ ਨੇ ਕੰਪਨੀ ਕੰਪਲੈਕਸ ਦੇ ਪਾਰਕਿੰਗ ਇਲਾਕੇ ਵਿਚ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਜਿਸ ਵਿਚ 4 ਲੋਕ ਮਾਰੇ ਗਏ। ਇਸ ਮਗਰੋਂ ਇਮਾਰਤ ਵਿਚ ਦਾਖਲ ਹੋ ਕੇ 4 ਹੋਰ ਲੋਕਾਂ ਨੂੰ ਮਾਰ ਦਿੱਤਾ, ਫਿਰ ਉਸ ਨੇ ਖੁਦ ਨੂੰ ਗੋਲੀ ਮਾਰ ਲਈ।
ਹਮਲਾਵਰ ਦੇ ਪਰਿਵਾਰ ਵਾਲਿਆਂ ਨੇ ਮੰਗੀ ਮੁਆਫ਼ੀ
ਭਾਰਤੀ ਮੂਲ ਦੇ ਚਾਰ ਅਮਰੀਕੀ ਨਾਗਰਿਕਾਂ ਸਮੇਤ 8 ਲੋਕਾਂ ਦੀ ਹੱਤਿਆ ਕਰਨ ਵਾਲੇ ਸ਼ੂਟਰ ਦੇ ਪਰਿਵਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਹੈ ਕਿ ਆਪਣੇ ਬੇਟੇ ਦੀ ਇਸ ਹਰਕਤ ਨਾਲ ਉਹ ਬਰਬਾਦ ਹੋ ਗਏ ਹਨ।ਇਕ ਬਿਆਨ ਜਾਰੀ ਕਰ ਕੇ ਉਹਨਾਂ ਨੇ ਕਿਹਾ ਹੈ ਕਿ ਇਸ ਦੁਖਦਾਈ ਘਟਨਾ ਦੇ ਪੀੜਤਾਂ ਤੋਂ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ।
ਨੋਟ- ਇੰਡੀਆਨਾਪੋਲਿਸ ਗੋਲੀਬਾਰੀ ਘਟਨਾ ਦੀ ਸਿੱਖ ਭਾਈਚਾਰੇ ਵੱਲੋਂ ਜਾਂਚ ਦੀ ਮੰਗ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਿਕਾਗੋ ’ਚ ਮੈਕਡੋਨਲਡ ਦੇ ਬਾਹਰ ਗੋਲੀਬਾਰੀ, ਬੱਚੀ ਦੀ ਮੌਤ
NEXT STORY