ਵਾਸ਼ਿੰਗਟਨ (ਭਾਸ਼ਾ): ਟੈਕਸਾਸ ਦੇ ਡੇਲ ਰਿਓ ਸ਼ਹਿਰ ਵਿਚ ਆਵਾਜਾਈ ਨਿਯਮਾ ਦੀ ਉਲੰਘਣਾ ਕਰ ਕੇ ਪੁਲਸ ਤੋਂ ਬਚ ਕੇ ਭੱਜ ਰਿਹਾ ਇਕ ਪਿਕਅੱਪ ਟਰੱਕ ਦੂਜੇ ਹੋਰ ਟਰੱਕ ਨਾਲ ਟਕਰਾ ਗਿਆ।ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਟੈਕਸਾਸ ਜਨਸੁਰੱਖਿਆ ਵਿਭਾਗ ਨੇ ਦੱਸਿਆ ਕਿ ਪੁਲਸ ਬਲ ਸੋਮਵਾਰ ਦੁਪਹਿਰ ਨੂੰ ਅਮਰੀਕਾ ਦੇ ਹਾਈਵੇਅ 277 'ਤੇ ਪ੍ਰਵਾਸੀਆਂ ਨੂੰ ਲੈਕੇ ਜਾ ਰਹੇ ਇਕ ਲਾਲ ਪਿਕਅੱਪ ਟਰੱਕ ਦਾ ਪਿੱਛਾ ਕਰ ਰਿਹਾ ਸੀ, ਉਦੋਂ ਉਸ ਦੀ ਡੇਲ ਰਿਓ ਵਿਚ ਇਕ ਸਫੇਦ ਟਰੱਕ ਨਾਲ ਆਹਮੋ-ਸਾਹਮਣੇ ਦੀ ਟੱਕਰ ਹੋ ਗਈ।
ਉਸ ਨੇ ਦੱਸਿਆ ਕਿ ਹਾਦਸੇ ਵਿਚ ਪਿਕਅੱਪ ਟਰੱਕ ਵਿਚ ਸਵਾਰ ਇਕ ਵਿਅਕਤੀ ਅਤੇ ਦੂਜੇ ਟਰੱਕ ਵਿਚ ਸਵਾਰ ਇਕ ਬੱਚਾ ਤੇ ਟਰੱਕ ਡਰਾਈਵਰ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਨਸੁਰੱਖਿਆ ਵਿਭਾਗ ਨੇ ਦੱਸਿਆ ਕਿ ਪਿਕਅੱਪ ਗੱਡੀ ਵਿਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਸਾਰੇ ਲੋਕ ਗੈਰ ਕਾਨੂੰਨੀ ਪ੍ਰਵਾਸੀ ਸਨ। ਉਸ ਨੇ ਇਹ ਨਹੀਂ ਦੱਸਿਆ ਕਿ ਪਿਕਅੱਪ ਟਰੱਕ ਡਰਾਈਵਰ ਨੇ ਆਵਾਜਾਈ ਦੇ ਕਿਹੜੇ ਨਿਯਮ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮਸਾਜ ਪਾਰਲਰ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ ਇਕ ਸ਼ੱਕੀ ਗ੍ਰਿਫ਼ਤਾਰ
ਵਾਲ ਵੇਰਦੇ ਕਾਊਂਟੀ ਦੇ ਸ਼ੇਰਿਫ ਜੋਏ ਫ੍ਰੈਂਕ ਮਾਰਟਿਨੇਜ਼ ਨੇ ਦੱਸਿਆ ਕਿ ਸਾਰੇ ਮ੍ਰਿਤਕ ਮੈਕਸੀਕੋ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦੀ ਉਮਰ 18 ਤੋਂ 20 ਸਾਲ ਸੀ। ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ 7 ਪੁਰਸ਼ ਅਤੇ ਇਕ ਬੀਬੀ ਸੀ। ਜਨਸੁਰੱਖਿਆ ਵਿਭਾਗ ਨੇ ਦੱਸਿਆ ਕਿ ਪਿਕਅੱਪ ਟਰੱਕ ਡਰਾਈਵਰ ਸੇਬੈਸਟੀਯਨ ਟਾਵਰ (24) ਹਾਦਸੇ ਦੇ ਬਾਅਦ ਫਰਾਰ ਹੋ ਗਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਾਪੂਆ ਨਿਊ ਗਿਨੀ ਨੂੰ ਭੇਜੇਗਾ 8000 ਕੋਵਿਡ ਵੈਕਸੀਨ : ਸਕੌਟ ਮੌਰੀਸਨ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦਾ ਸਨਮਾਨ
NEXT STORY