ਵਾਸ਼ਿੰਗਟਨ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੀ ਸਹੁੰ ਚੁੱਕਣ ਦੇ ਕੁਝ ਘੰਟੇ ਬਾਅਦ ਹੀ ਟਰੰਪ ਪ੍ਰਸ਼ਾਸਨ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਭਾਰਤ ਅਤੇ ਅਮਰੀਕਾ ਦੇ ਸੰਬੰਧ ਆਉਣ ਵਾਲੇ ਸਮੇਂ ਵਿਚ ਬਹੁਤ ਸਕਰਾਤਮਕ ਤਰੀਕੇ ਨਾਲ ਨਵੀਆਂ ਬੁਲੰਦੀਆਂ ਤੱਕ ਪਹੁੰਚਣਗੇ। ਮੋਦੀ ਨੇ ਵੀਰਵਾਰ ਨੂੰ ਆਪਣਾ 58 ਮੈਂਬਰੀ ਮੰਤਰੀ ਪਰੀਸ਼ਦ ਦੇ ਨਾਲ ਸਹੁੰ ਚੁੱਕੀ।
ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ,''ਇਹ ਸਹੀ ਅਰਥਾਂ ਵਿਚ ਇਕ ਠੋਸ ਹਿੱਸੇਦਾਰੀ ਹੈ। ਸਾਡੇ ਨੇਤਾ ਦੇ ਦ੍ਰਿਸ਼ਟੀਕੋਣ ਨਾਲ ਲਾਭ ਹਾਸਲ ਕਰਨ ਲਈ ਭਾਰਤ ਕੋਲ ਹੁਣ ਇਕ ਵਿਵਸਥਿਤ ਢਾਂਚਾ ਹੈ ਅਤੇ ਨਾਲ ਰਣਨੀਤਕ ਵਚਨਬੱਧਤਾ ਵੀ। ਮੇਰਾ ਅਨੁਮਾਨ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਬਹੁਤ ਸਕਰਾਤਮਕ ਸੰਬੰਧ ਨਵੀਆਂ ਬੁਲੰਦੀਆਂ ਨੂੰ ਛੂਹਣ ਜਾ ਰਹੇ ਹਨ।'' ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਆਮ ਚੋਣਾਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਬਿਆਨਾਂ, ਟਵੀਟ ਅਤੇ ਫੋਨ ਕਾਲਸ ਨਾਲ ਸਪੱਸ਼ਟ ਹੈ ਕਿ ਅਮਰੀਕਾ ਪੀ.ਐੱਮ. ਮੋਦੀ ਨਾਲ ਕੰਮ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ। ਸਾਨੂੰ ਆਸ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਸਾਡੀ ਰਣਨੀਤਕ ਹਿੱਸੇਦਾਰੀ ਹੋਰ ਵਿਸਥਾਰ ਪਾਏਗੀ।''
ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ
NEXT STORY