ਵਾਸ਼ਿੰਗਟਨ-ਅਮਰੀਕਾ ਦਾ ਜੋਅ ਬਾਈਡੇਨ ਪ੍ਰਸ਼ਾਸਨ ਕੋਵਿਡ-19 ਟੀਕਿਆਂ ਦਾ ਘਰੇਲੂ ਉਤਪਾਦਨ ਵਧਾਉਣ ਲਈ ਦਵਾਈ ਨਿਰਮਾਤਾਵਾਂ ਲਈ ਅਰਬਾਂ ਡਾਲਰ ਦੀ ਰਾਸ਼ੀ ਇਸ ਉਮੀਦ ਨਾਲ ਉਪਲੱਬਧ ਕਰਵਾ ਰਿਹਾ ਹੈ ਕਿ ਦੁਨੀਆ ਨੂੰ ਦੇਣ ਲਈ ਹਰ ਸਾਲ ਇਕ ਅਰਬ ਵਾਧੂ ਖੁਰਾਕ ਦਾ ਉਤਪਾਦਨ ਕਰਨ ਦੀ ਸਮਰੱਥਾ ਪੈਦਾ ਹੋਵੇ।
ਇਹ ਵੀ ਪੜ੍ਹੋ : ਈਰਾਨ ਹੋਰ ਵਧਾ ਰਿਹੈ ਪ੍ਰਮਾਣੂ ਭੰਡਾਰ : IAEA
ਨਵੀਂ ਪਹਿਲ ਤਹਿਤ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦਾ ਬਾਇਓਮੈਡੀਕਲ ਆਧੁਨਿਕ ਖੋਜ ਅਤੇ ਵਿਕਾਸ ਅਥਾਰਟੀ ਉਨ੍ਹਾਂ ਫਾਮਰਾਸਉਟੀਕਲ ਕੰਪਨੀਆਂ ਤੋਂ ਆਪਣੀ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਦੇ ਲਿਹਾਜ਼ ਨਾਲ ਸਰਕਾਰੀ ਨਿਵੇਸ਼ ਪ੍ਰਾਪਤ ਕਰਨ ਨੂੰ ਕਹਿ ਰਿਹਾ ਹੈ ਜਿਨ੍ਹਾਂ ਨੇ ਹੋਰ ਜ਼ਿਆਦਾ ਪ੍ਰਭਾਵੀ ਐੱਮ.ਆਰ.ਐੱਨ.ਏ. ਟੀਕਿਆਂ ਦਾ ਮੁੜ-ਨਿਰਮਾਣ ਕਰਨ ਦੀ ਸਮਰੱਥਾ ਪ੍ਰਦਰਸ਼ਿਤ ਕੀਤੀ।
ਇਹ ਵੀ ਪੜ੍ਹੋ : ਜਨਰਲ ਨਰਵਣੇ ਨੇ ਇਜ਼ਾਈਰਲ ਰੱਖਿਆ ਬਲ ਹੈੱਡਕੁਆਰਟਰ ਦਾ ਕੀਤਾ ਦੌਰਾ
ਬਾਈਡੇਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੋਵਿਡ-19 ਟੀਕਿਆਂ ਦੀ ਵਧੀ ਹੋਈ ਉਤਪਾਦਨ ਸਮਰੱਥਾ ਨਾਲ ਖੁਰਾਕਾਂ ਦੀ ਗਲੋਬਲ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਖਾਸ ਤੌਰ 'ਤੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਲਈ ਇਹ ਕਾਰਗਰ ਹੋਵੇਗਾ। ਵਾਇਰ ਦੇ ਹੋਰ ਜ਼ਿਆਦਾ ਖਤਰਨਾਕ ਵੇਰੀਐਂਟਾਂ ਦੀ ਰੋਕਥਾਮ 'ਚ ਵੀ ਸਹਾਇਤਾ ਮਿਲੇਗਾ। ਵ੍ਹਾਈਟ ਹਾਊਸ ਦੇ ਸਾਹਮਣੇ ਗਲੋਬਲ ਟੀਕਾ ਸਪਲਾਈ 'ਚ ਅਸਮਾਨਤਾ ਨੂੰ ਲੈ ਕੇ ਦੇਸ਼ 'ਚ ਅਤੇ ਬਾਹਰ ਦਬਾਅ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਜੱਸੀ ਨੇ ਕੀਤਾ ਭਾਰਤ ਸਰਕਾਰ ਦਾ ਧੰਨਵਾਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਹੋਰ ਵਧਾ ਰਿਹੈ ਪ੍ਰਮਾਣੂ ਭੰਡਾਰ : IAEA
NEXT STORY