ਤੇਲ ਅਵੀਵ-ਭਾਰਤੀ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਬੁੱਧਵਾਰ ਨੂੰ ਇਜ਼ਰਾਈਲ ਰੱਖਿਆ ਬਲ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਬਹੁ-ਖੇਤਰੀ ਸੰਕਲਪ ਅਤੇ ਬਲ ਦੇ ਤੌਰ ਬਾਰੇ 'ਚ ਜਾਣਕਾਰੀ ਦਿੱਤੀ ਗਈ। ਜਨਰਲ ਨਰਵਣੇ ਇਜ਼ਰਾਈਲ ਨਾਲ ਭਾਰਤ ਦੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲੀ ਵਾਰ ਐਤਵਾਰ ਨੂੰ ਇਸ ਦੇਸ਼ ਦੀ ਯਾਤਰਾ 'ਤੇ ਪਹੁੰਚੇ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਜੱਸੀ ਨੇ ਕੀਤਾ ਭਾਰਤ ਸਰਕਾਰ ਦਾ ਧੰਨਵਾਦ
ਭਾਰਤੀ ਸੈਨਾ ਨੇ ਇਕ ਟਵੀਟ 'ਚ ਦੱਸਿਆ ਕਿ ਜਨਰਲ ਐੱਮ.ਐੱਮ. ਨਰਵਣੇ ਰੱਖਿਆ ਬਲ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੂੰ ਬਹੁ-ਖੇਤਰੀ ਸੰਕਲਪ ਅਤੇ ਬਲ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ। ਜਨਰਲ ਨਰਵਣੇ ਨੇ ਉੱਤਰੀ ਇਜ਼ਰਾਈਲ ਦੇ ਤੱਟਵਰਤੀ ਸ਼ਹਿਰ ਹਾਇਫਾ 'ਚ ਭਾਰਤੀ ਕਬ੍ਰਿਸਤਾਨ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਭਾਰੀਤ ਫੌਜੀਆਂ ਨੂੰ ਸਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਯੂਰਪ ਇਕ ਅਜਿਹਾ ਖੇਤਰ ਹੈ ਜਿਥੇ ਕੋਵਿਡ-19 ਨਾਲ ਮੌਤ ਦੇ ਮਾਮਲੇ ਵਧ ਰਹੇ : WHO
ਭਾਰਤੀ ਫੌਜ ਹਰ ਸਾਲ 23 ਸਤੰਬਰ ਨੂੰ ਤਿੰਨ ਭਾਰਤੀ ਘੋੜਸਵਾਰ ਰੈਜੀਮੈਂਟ- ਮੈਸੂਰ, ਹੈਦਰਾਬਾਦ ਅਤੇ ਜੋਧਪੁਰ ਲਾਂਸਰਸ ਦੇ ਸਨਮਾਨ 'ਚ ਹਾਇਫਾ ਦਿਵਸ ਮਨਾਉਂਦੀ ਹੈ, ਜਿਨ੍ਹਾਂ ਨੇ ਹਾਇਫਾ ਨੂੰ ਮੁਕਤ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਮੰਗਲਵਾਰ ਨੂੰ ਭਾਰਤੀ ਥਲ ਸੈਨਾ ਮੁੱਖੀ ਨੇ ਇਜ਼ਰਾਈਲ ਦੀ ਉੱਤਰੀ ਸਰਹੱਦ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੂੰ ਇਜ਼ਰਾਈਲ ਰੱਖਿਆ ਬਲ ਨੇ ਇਲਾਕੇ ਅਤੇ ਸਰਹੱਦ ਪ੍ਰਬੰਧਨ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨੂੰ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਬਣਾਇਆ ਕਾਨੂੰਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਜੱਸੀ ਨੇ ਕੀਤਾ ਭਾਰਤ ਸਰਕਾਰ ਦਾ ਧੰਨਵਾਦ
NEXT STORY