ਵਾਸ਼ਿੰਗਟਨ (ਏ.ਐੱਨ.ਆਈ.): ਬਾਈਡੇਨ ਪ੍ਰਸ਼ਾਸਨ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਹੈ ਕਿ ਅਮਰੀਕਾ 55,600 ਅਫਗਾਨ ਸ਼ਰਨਾਰਥੀਆਂ ਦਾ ਸਥਾਈ ਤੌਰ 'ਤੇ ਪੁਨਰਵਾਸ ਕਰੇਗਾ। ਬਾਈਡੇਨ ਪ੍ਰਸ਼ਾਸਨ ਨੇ ਦੱਸਿਆ ਕਿ 1980 ਦੇ ਦਹਾਕੇ ਦੇ ਬਾਅਦ ਇਹ ਸਭ ਤੋਂ ਵੱਡਾ ਪੁਨਰਵਾਸ ਪ੍ਰੋਗਰਾਮ ਹੋਵੇਗਾ। ਇਸ ਸਮੇਂ ਇਹ ਸ਼ਰਨਾਰਥੀ ਅਮਰੀਕੀ ਮਿਲਟਰੀ ਬੇਸ ਵਿਚ ਰਹਿ ਰਹੇ ਹਨ। ਇਹਨਾਂ ਨੂੰ ਅਮਰੀਕਾ ਵਿਚ ਸਥਾਈ ਘਰ ਮਿਲ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੇ ਸ਼ਾਸਨ 'ਚ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ ਸੰਗੀਤਕਾਰ
ਇਹਨਾਂ ਨੂੰ ਅਫਗਾਨਿਸਤਾਨ ਵਿਚ ਅਮਰੀਕਾ ਲਈ ਕੰਮ ਕਰਨ ਕਾਰਨ ਜਾਨ ਦਾ ਖਤਰਾ ਹੋਣ ਦੇ ਖਦਸ਼ੇ ਤਹਿਤ ਕੱਢਿਆ ਗਿਆ ਸੀ। ਇਹਨਾਂ ਸ਼ਰਨਾਰਥੀਆਂ ਨੂੰ ਵਿਸ਼ੇਸ਼ ਵਿੱਤੀ ਮਦਦ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਅਮਰੀਕਾ ਵਿਚ ਨਵੀਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਸਕਣ। ਇਸ ਲਈ ਅਮਰੀਕੀਆਂ ਵੱਲੋਂ ਅਫਗਾਨਾਂ ਦਾ 90 ਦਿਨ ਦਾ ਖਰਚ ਚੁੱਕਣ ਦਾ ਵੀ ਪ੍ਰੋਗਰਾਮ ਬਣਾਇਆ ਗਿਆ ਹੈ। ਉੱਧਰ ਬ੍ਰਿਟਿਸ਼ ਹਵਾਈ ਸੈਨਾ ਨੇ ਆਪਰੇਸ਼ਨ 'ਪਿਟਿੰਗ' ਪੂਰਾ ਹੋਣ ਦੇ ਬਾਅਦ ਅਫਗਾਨਿਸਤਾਨ ਤੋਂ ਭੱਜੇ 102 ਲੋਕਾਂ ਨੂੰ ਏਅਰਲਿਫਟ ਕੀਤਾ ਹੈ।
ਨੋਟ- ਬਾਈਡੇਨ ਪ੍ਰਸ਼ਾਸਨ ਦੇ ਅਫਗਾਨ ਸ਼ਰਨਾਰਥੀਆਂ ਦੇ ਪੁਨਰਵਾਸ ਸੰਬੰਧੀ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।
ਫਵਾਦ ਨੇ PM ਮੋਦੀ ਦੀ ਇਮਰਾਨ ਨਾਲ ਕੀਤੀ ਤੁਲਨਾ, ਯੂਜ਼ਰਸ ਬੋਲੇ- ਪਾਕਿ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ
NEXT STORY