ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕਈ ਵਰਗਾਂ ਦਾ ਭਵਿੱਖ ਹਨੇਰੇ ਵਿਚ ਹੈ।ਅਫਗਾਨਿਸਤਾਨ ਦੇ ਸੰਗੀਤਕਾਰਾਂ ਦਾ ਇੱਕ ਵੱਡਾ ਹਿੱਸਾ ਹੁਣ ਕਹਿ ਰਿਹਾ ਹੈ ਕਿ ਤਾਲਿਬਾਨ ਸ਼ਾਸਨ ਦੇ ਅਧੀਨ ਉਹਨਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼ਾਇਦ ਹੋ ਸਕਦਾ ਹੈ ਕਿ ਹੁਣ ਉਹ ਆਪਣੇ ਪੇਸ਼ੇ ਨੂੰ ਜਾਰੀ ਨਹੀਂ ਰੱਖ ਸਕਣਗੇ।
ਸੰਗੀਤਕਾਰਾਂ ਨੇ ਕਿਹਾ ਕਿ ਉਹ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਸੰਗੀਤ ਉਨ੍ਹਾਂ ਦੀ ਆਮਦਨੀ ਦਾ ਇਕੋ ਇਕ ਰਸਤਾ ਹੈ। ਇੱਕ ਸੰਗੀਤਕਾਰ ਜਾਫਰ ਖਲੀਲੀ ਨੇ ਟੋਲੋ ਨਿਊਜ਼ ਨੂੰ ਦੱਸਿਆ,“ਸਾਡਾ ਸੰਗੀਤ ਅਜਿਹਾ ਨਹੀਂ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰੇ। ਅਸੀਂ ਸਿਰਫ ਉਦੋਂ ਆਪਣੇ ਸੰਗੀਤ ਦਾ ਪ੍ਰਦਰਸ਼ਨ ਕਰਦੇ ਹਾਂ ਜਦੋਂ ਜੇ ਪਿੰਡ ਜਾਂ ਕਿਤੇ ਹੋਰ ਵਿਆਹ ਦੀ ਪਾਰਟੀ ਹੁੰਦੀ ਹੈ।”ਸੰਗੀਤਕਾਰਾਂ ਮੁਤਾਬਕ, ਸੰਗੀਤ ਆਮਦਨੀ ਦਾ ਇਕੋ ਇਕ ਰਸਤਾ ਸੀ ਪਰ ਕਿਉਂਕਿ ਉਨ੍ਹਾਂ ਨੇ ਦੋ ਮਹੀਨਿਆਂ ਤੋਂ ਇਸ ਨੂੰ ਛੱਡ ਦਿੱਤਾ ਹੈ ਇਸ ਲਈ ਮੌਜੂਦਾ ਸਮੇਂ ਉਹ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ-ਇਮਰਾਨ ਖਾਨ ਨੇ ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
ਸੰਗੀਤਕਾਰ ਆਸਿਫ ਖਲੀਲੀ ਨੇ ਨਿਊਜ਼ ਪੋਰਟਲ ਨੂੰ ਦੱਸਿਆ,“ਕੋਈ ਵੀ ਦੇਸ਼ ਜਿਸ ਵਿੱਚ ਸੱਭਿਆਚਾਰ ਅਤੇ ਰਾਸ਼ਟਰੀ ਸੰਗੀਤ ਨਹੀਂ ਹੈ, ਕਦੇ ਵੀ ਵਿਕਾਸ ਨਹੀਂ ਕਰ ਸਕਦਾ।ਸੰਗੀਤਕਾਰਾਂ ਨੇ ਨਵੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਸੰਗੀਤ ਦੀ ਆਗਿਆ ਨਹੀਂ ਹੈ ਤਾਂ ਉਨ੍ਹਾਂ ਨੂੰ ਰੁਜ਼ਗਾਰ ਦੇ ਬਦਲਵੇਂ ਮੌਕਿਆਂ ਦੀ ਸਹੂਲਤ ਦਿੱਤੀ ਜਾਵੇ।
ਪੜ੍ਹੋ ਇਹ ਅਹਿਮ ਖਬਰ - ਮਾਣ ਦੀ ਗੱਲ, ਕੈਨੇਡਾ 'ਚ ਭਾਰਤੀ ਮੂਲ ਦੇ ਡਾ. ਗੁਲਜਾਰ ਚੀਮਾ ਦੇ ਨਾਮ 'ਤੇ ਰੱਖਿਆ ਗਿਆ 'ਸਟਰੀਟ' ਦਾ ਨਾਂ
ਮਾਣ ਦੀ ਗੱਲ, ਕੈਨੇਡਾ 'ਚ ਭਾਰਤੀ ਮੂਲ ਦੇ ਡਾ. ਗੁਲਜਾਰ ਚੀਮਾ ਦੇ ਨਾਮ 'ਤੇ ਰੱਖਿਆ ਗਿਆ 'ਸਟਰੀਟ' ਦਾ ਨਾਂ
NEXT STORY