ਇਸਲਾਮਾਬਾਦ – ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੈ ਕੇ ਇਕ ਦਾਅਵਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਭਾਰਤ ਵਿਚ ਬਹੁਤ ਹਰਮਨ ਪਿਆਰੇ ਹਨ। ਫਵਾਦ ਨੇ ਇਮਰਾਨ ਦੀ ਲੋਕਪ੍ਰਿਯਤਾ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਹੈ। ਇਮਰਾਨ ਖਾਨ ਨੂੰ ਇਕ ਕ੍ਰਿਕਟਰ ਦੇ ਤੌਰ 'ਤੇ ਭਾਵੇਂ ਹੀ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ ਪਸੰਦ ਕਰਦੇ ਹਨ ਪਰ ਸਿਆਸਤਦਾਨ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਾਕਿਸਤਾਨੀ ਫੌਜ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਫਵਾਦ ਚੌਧਰੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਮਰਾਨ ਖਾਨ ਹਿੰਦੁਸਤਾਨ ਵਿਚ ਇੰਨੇ ਹਰਮਨ ਪਿਆਰੇ ਹਨ ਕਿ ਜੇ ਅੱਜ ਵੀ ਉਹ ਦਿੱਲੀ ਵਿਚ ਜਲਸਾ ਕਰਨ ਤਾਂ ਉਹ ਨਰਿੰਦਰ ਮੋਦੀ ਤੋਂ ਵੀ ਵੱਡਾ ਜਲਸਾ ਹੋਵੇਗਾ।
ਇਹ ਵੀ ਪੜ੍ਹੋ : ਹੁਨਰਮੰਦ ਪ੍ਰਵਾਸੀਆਂ ਤੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਜਲਦੀ ਖੋਲ੍ਹੇਗਾ ਆਸਟ੍ਰੇਲੀਆ
ਫਵਾਦ ਨੇ ਕਿਹਾ ਕਿ ਇਮਰਾਨ ਖਾਨ ਦੀ ਜਿੰਨੀ ਲੋਕਪ੍ਰਿਯਤਾ ਭਾਰਤ ਵਿਚ ਹੈ, ਉਹ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵਧੀਆ ਬਣਾਉਣ ਦਾ ਇਕ ਵੱਡਾ ਮੌਕਾ ਸੀ ਪਰ ਮੋਦੀ ਕਾਰਨ ਅਸੀਂ ਸੰਬੰਧ ਵਧੀਆ ਨਹੀਂ ਕਰ ਸਕੇ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕ ਇਮਰਾਨ ਅਤੇ ਫਵਾਦ ਚੌਧਰੀ ਨੂੰ ਕਲੌਲ ਕਰ ਰਹਿ ਹਨ। ਇਕ ਯੂਜ਼ਰਸ ਨੇ ਲਿਖਿਆ ਕਿ ਇਮਰਾਨ ਖਾਨ ਜਿਥੇ ਵੀ ਜਾਂਦੇ ਹਨ, ਗ੍ਰੇ ਲਿਸਟ ਨਾਲ ਲਿਆਉਂਦੇ ਹਨ। ਇਕ ਪੱਤਰਕਾਰ ਨਾਇਲਾ ਇਨਾਇਤ ਨੇ ਫਵਾਦ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਪਾਕਿਸਤਾਨ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ।' ਇਸ ਵੀਡੀਓ ਤੋਂ ਇਲਾਵਾ ਉਨ੍ਹਾਂ ਨੇ ਮੁਸਾਫਰਾਂ ਨਾਲ ਨੱਕੋ-ਨੱਕ ਭਰੀ ਇਕ ਟ੍ਰੇਨ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ, 'ਇਮਰਾਨ ਖਾਨ ਦੇ ਦਿੱਲੀ ਜਲਸੇ ਵਿਚ ਜਾਂਦੇ ਲੋਕ।' ਕੁਝ ਯੂਜ਼ਰਸ ਨੇ ਲਿਖਿਆ ਕਿ ਇਮਰਾਨ ਖਾਨ ਵੀ ਇਸੇ ਟਰੇਨ ਵਿਚ ਸਵਾਰ ਹਨ। ਕੁਝ ਨੇ ਇਸ ਨੂੰ ਲਾਹੌਰ ਵਿਚ ਜਾਰੀ ਵਿਰੋਧ ਵਿਖਾਵਿਆਂ ਤੋਂ ਭੱਜਦੇ ਲੋਕਾਂ ਦੀ ਭੀੜ ਦੱਸਿਆ।
ਇਹ ਵੀ ਪੜ੍ਹੋ : ਸਿਡਨੀ-ਦਿੱਲੀ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਆਸਟ੍ਰੇਲੀਆ ਦੀ ਏਅਰਲਾਈਨ ਨੇ ਕੀਤਾ ਐਲਾਨ
ਆਰਥਿਕ ਮਦਦ ਲੱਭ ਰਹੇ ਇਮਰਾਨ ਖਾਨ
ਇਮਰਾਨ ਖਾਨ ਇਸ ਸਮੇਂ ਸਾਊਦੀ ਅਰਬ ਵਿਚ ਹਨ ਜਿਥੇ ਉਹ ਰਿਆਦ ਵਿਚ ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ (ਐੱਮ. ਜੀ. ਆਈ.) ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣਗੇ। ਉਹ ਸਾਊਦੀ ਅਰਬ ਦੇ ਆਗੂਆਂ ਨਾਲ ਵੀ ਗੱਲਬਾਤ ਕਰਨਗੇ। ਇਮਰਾਨ ਖਾਨ ਦੀ ਨਜ਼ਰ ਸਾਊਦੀ ਅਰਬ ਤੋਂ ਮਿਲਣ ਵਾਲੀ ਆਰਥਿਕ ਮਦਦ ’ਤੇ ਹੈ ਕਿਉਂ ਕਿ ਪਾਕਿਸਤਾਨ ਦੀ ਅਰਥ ਵਿਵਸਥਾ ਲਗਾਤਾਰ ਆਪਣੇ ਹੇਠਲੇ ਪੱਧਰ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਗੰਢਿਆਂ ਨਾਲ ਫੈਲ ਰਹੀ ਨਵੀਂ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੁਨਰਮੰਦ ਪ੍ਰਵਾਸੀਆਂ ਤੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਜਲਦੀ ਖੋਲ੍ਹੇਗਾ ਆਸਟ੍ਰੇਲੀਆ
NEXT STORY