ਵਾਸ਼ਿੰਗਟਨ - ਅਮਰੀਕੀ ਸਿਹਤ ਅਧਿਕਾਰੀਆਂ ਨੇ ਦਵਾਈ ਨਿਰਮਾਤਾ ਕੰਪਨੀ 'ਫਾਈਜ਼ਰ' ਅਤੇ ਬਾਇਓਟੈੱਕ ਕੰਪਨੀ 'ਬਾਯੋ-ਇਨ-ਟੇਕ' ਦੇ ਨਾਲ ਇਕ ਵੱਡਾ ਸੌਦਾ ਕੀਤਾ ਹੈ। ਇਸ ਮੁਤਾਬਕ, ਕੋਵਿਡ-19 ਦੀ ਵੈਕਸੀਨ ਨੂੰ ਇਸਤੇਮਾਲ ਲਈ ਪ੍ਰਵਾਨਗੀ ਮਿਲਣ ਤੋਂ ਬਾਅਦ ਅਮਰੀਕਾ ਵੈਕਸੀਨ ਦੀਆਂ 10 ਕਰੋੜ ਡੋਜ਼ ਖਰੀਦੇਗਾ। ਅਮਰੀਕੀ ਸਿਹਤ ਵਿਭਾਗ ਨੇ ਇਸ ਦੇ ਲਈ ਦੋਹਾਂ ਕੰਪਨੀਆਂ ਦੇ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਿਹਤ ਸਕੱਤਰ ਐਲੇਕਸ ਜ਼ਾਰ ਨੇ ਆਖਿਆ ਹੈ ਕਿ ਵੈਕੀਸਨ ਦਾ ਉਤਪਾਦਨ ਦਸੰਬਰ ਵਿਚ ਸ਼ੁਰੂ ਹੋਵੇਗਾ ਅਤੇ ਇਸ ਤੋਂ ਬਾਅਦ ਅਮਰੀਕਾ 50 ਕਰੋੜ ਡੋਜ਼ ਹੋਰ ਖਰੀਦ ਸਕੇਗਾ। ਉਨ੍ਹਾਂ ਅੱਗੇ ਆਖਿਆ ਕਿ ਸਾਰੇ ਅਮਰੀਕੀ ਨਾਗਰਿਕਾਂ ਲਈ ਇਹ ਵੈਕਸੀਨ ਨਿਸ਼ੁਲਕ ਹੋਵੇਗੀ, ਹਾਲਾਂਕਿ ਇਨ੍ਹਾਂ ਦੇ ਬੀਮਾ ਤੋਂ ਇਸ ਦਾ ਸ਼ੁਲਕ ਲਿਆ ਜਾ ਸਕਦਾ ਹੈ।
ਕਲੀਨਿਕਲ ਟ੍ਰਾਇਲ ਵਿਚ ਫਾਈਜ਼ਰ ਅਤੇ ਬਾਯੋ-ਇਨ-ਟੇਕ ਅਜਿਹੀ ਵੈਕਸੀਨ ਦਾ ਟੈਸਟ ਕਰ ਰਹੀ ਹੈ ਜੋ 2 ਵਾਰ ਵਿਚ ਦਿੱਤੀ ਜਾਂਦੀ ਹੈ ਮਤਲਬ ਇਕ ਇਨਸਾਨ ਨੂੰ 2 ਵਾਰ ਇੰਜੈਕਸ਼ਨ ਦੇਣੇ ਪੈਂਦਾ ਹਨ। ਇਸ ਦਾ ਮਤਲਬ ਇਹ ਹੈ ਕਿ 10 ਕਰੋੜ ਡੋਜ਼ ਨਾਲ 5 ਕਰੋੜ ਅਮਰੀਕੀਆਂ ਨੂੰ ਹੀ ਵੈਕਸੀਨ ਦਾ ਕੋਰਸ ਦਿੱਤਾ ਜਾ ਸਕਦਾ ਹੈ। ਮਈ ਵਿਚ ਅਮਰੀਕਾ ਨੇ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਕੀਤਾ ਜਾ ਰਹੀ ਵੈਕਸੀਨ ਦੀ ਵੀ 30 ਕਰੋੜ ਡੋਜ਼ ਅਮਰੀਕੀਆਂ ਲਈ ਸੁਰੱਖਿਅਤ ਕਰਨ ਦੀ ਗੱਲ ਕਹੀ ਸੀ। ਹੁਣ ਤੱਕ ਕਿਸੇ ਵੀ ਵੈਕਸੀਨ ਨੂੰ ਇਸਤੇਮਾਲ ਲਈ ਮਨਜ਼ੂਰੀ ਨਹੀਂ ਮਿਲੀ ਹੈ। ਇਨ੍ਹਾਂ ਨੂੰ ਇਕ ਪ੍ਰਕਿਰਿਆ ਦੇ ਤਹਿਤ ਪ੍ਰਵਾਨਗੀ ਦਿੱਤੀ ਜਾਵੇਗੀ। ਪਰ ਦੋਹਾਂ ਵੈਕਸੀਨ, ਜਿਨ੍ਹਾਂ ਦੇ ਲਈ ਅਮਰੀਕਾ ਨੇ ਸਮਝੌਤਾ ਕੀਤਾ ਹੈ, ਕਲੀਨਿਕਲ ਟ੍ਰਾਇਲ ਵਿਚ ਚੰਗੇ ਨਤੀਜੇ ਦੇ ਚੁੱਕੀ ਹੈ।
ਇਹ ਕੋਰੋਨਾਵਾਇਰਸ ਨਹੀਂ ਸਗੋਂ 'ਟਰੰਪ ਵਾਇਰਸ' ਹੈ : ਨੈਂਸੀ ਪੇਲੋਸੀ
NEXT STORY