ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਤਾਇਵਾਨ ਲਈ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਚੀਨ ਦੇ ਨਾਰਾਜ਼ ਹੋਣ ਅਤੇ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿਚਕਾਰ ਤਣਾਅ ਵਧਣ ਦਾ ਖਦਸ਼ਾ ਹੈ, ਜੋ ਪਹਿਲਾਂ ਤੋਂ ਹੀ ਵਪਾਰ, ਤਿੱਬਤ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਵਰਗੇ ਮੁੱਦਿਆਂ 'ਤੇ ਆਹਮੋ-ਸਾਹਮਣੇ ਹੈ।
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਸ ਨੇ ਤਾਇਵਾਨ ਨੂੰ ਆਪਣੀ ਰੱਖਿਆ ਸਮਰੱਥਾਵਾਂ 'ਚ ਸੁਧਾਰ ਕਰਨ ਲਈ 135 ਭੂਮੀ ਤੋਂ ਦਾਗੀ ਜਾਣ ਵਾਲੀਆਂ ਮਿਜ਼ਾਇਲਾਂ, ਸਬੰਧ ਉਪਕਰਨਾਂ ਦੀ ਵਿਕਰੀ ਅਤੇ ਸਿਖਲਾਈ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪੈਕੇਜ ਕਰੀਬ ਇਕ ਅਰਬ ਡਾਲਰ ਦਾ ਹੈ। ਮਿਜ਼ਾਇਲ 'ਬੋਇੰਗ' 'ਚ ਨਿਰਮਿਤ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰਸਤਾਵਿਤ ਵਿਕਰੀ ਆਪਣੇ ਸ਼ਕਤੀਸ਼ਾਲੀ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਭਰੋਸੇਯੋਗ ਰੱਖਿਆਤਮਕ ਸਮਰੱਥਾ ਬਣਾਏ ਰੱਖਣ ਲਈ ਪ੍ਰਾਪਤਕਰਤਾ ਦੇ ਕੰਟਰੋਲ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹੋਏ ਅਮਰੀਕੀ ਰਾਸ਼ਟਰੀ, ਆਰਥਿਕ ਅਤੇ ਸੁਰੱਖਿਆ ਹਿੱਤ 'ਚ ਹੈ।
ਯੂ. ਕੇ. : ਸੜਕਾਂ 'ਤੇ ਸੌਂਣ ਵਾਲੇ ਬੇਘਰੇ ਵਿਦੇਸ਼ੀਆਂ ਨੂੰ ਹੋ ਸਕਦੈ ਬ੍ਰੈਗਜ਼ਿਟ ਮਗਰੋਂ ਦੇਸ਼ ਨਿਕਾਲਾ
NEXT STORY