ਵਾਸ਼ਿੰਗਟਨ— ਅਫਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ ਵਿਚ ਅਮਰੀਕਾ ਦੇ ਡਰੋਨ ਹਮਲੇ ਵਿਚ ਪਾਕਿਸਤਾਨੀ ਤਾਲਿਬਾਨ ਦਾ ਮੁਖੀ ਮੌਲਾਨਾ ਫਜ਼ਲ-ਉਲਾਹ ਮਾਰਿਆ ਗਿਆ। ਮੀਡੀਆ ਵਿਚ ਅੱਜ ਆਈਆਂ ਖਬਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕੀ ਫੌਜ ਨੇ ਕੱਲ ਕਿਹਾ ਕਿ ਉਸ ਨੇ ਅਫਗਾਨਿਸਤਾਨ ਵਿਚ ਇਕ ਵੱਡੇ ਅੱਤਵਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ। ਉਸ ਨੇ ਅੱਤਵਾਦੀ ਦੀ ਪਛਾਣ ਨਹੀਂ ਦੱਸੀ। ਇਕ ਪਾਕਿਸਤਾਨੀ ਅਖਬਾਰ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੰਗਮ ਜਿਲੇ ਦੇ ਨੁਰ ਗੁੱਲ ਕਾਲੇ ਪਿੰਡ ਵਿਚ ਹੋਏ ਡਰੋਨ ਹਮਲੇ ਵਿਚ ਫਜ਼ਲ-ਉਲਾਹ ਅਤੇ ਤਹਿਰੀਕ-ਏ-ਤਾਲਿਬਾਨ ਦੇ 4 ਹੋਰ ਕਮਾਂਡਰ ਮਾਰੇ ਗਏ। ਅਮਰੀਕਾ ਦੀ ਅੰਗਰੇਜੀ ਅਖਬਾਰ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਸਥਾਨਕ ਲੋਕਾਂ ਦੀ ਅਸਪਸ਼ਟ ਰਿਪੋਰਟਾਂ ਮੁਤਾਬਕ, ਫਜ਼ਲ-ਉਲਾਹ ਮਾਰਿਆ ਗਿਆ ਹੈ।
ਪੈਂਟਾਗਨ ਦੇ ਅਧਿਕਾਰੀਆਂ ਨੇ ਇਸ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਮਲਾ ਸਫਲ ਰਿਹਾ ਜਾਂ ਨਹੀਂ। ਖਬਰ ਵਿਚ ਇਕ ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜਦੋਂ ਅਮਰੀਕੀ ਡਰੋਨ ਨੇ ਹਮਲਾ ਕੀਤਾ ਤਾਂ ਫਜ਼ਲ-ਉਲਾਹ ਅਤੇ ਉਸ ਦੇ ਕਮਾਂਡਰ ਇਫਤਾਰ ਪਾਰਟੀ ਕਰ ਰਹੇ ਸਨ ਪਰ ਟੀ.ਟੀ.ਪੀ. ਨੇ ਡਰੋਨ ਹਮਲੇ ਵਿਚ ਆਪਣੇ ਮੁਖੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਫਜ਼ਲ-ਉਲਾਹ ਨੇ 2013 ਵਿਚ ਇਸ ਸੰਗਠਨ ਦੀ ਕਮਾਨ ਸੰਭਾਲਣ ਦੇ ਬਾਅਦ ਤੋਂ ਅਮਰੀਕਾ ਅਤੇ ਪਾਕਿਸਤਾਨ ਵਿਰੁੱਧ ਕਈ ਹਾਈ ਪ੍ਰੋਫਾਇਲ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਦਸੰਬਰ 2014 ਵਿਚ ਪੇਸ਼ਾਵਰ ਵਿਚ ਆਰਮੀ ਪਬਲਿਕ ਸਕੂਲ ਉੱਤੇ ਹਮਲਾ ਵੀ ਸ਼ਾਮਲ ਹੈ। ਇਸ ਹਮਲੇ ਵਿਚ 130 ਬੱਚਿਆਂ ਸਮੇਤ 151 ਲੋਕ ਮਾਰੇ ਗਏ ਸਨ। ਅਮਰੀਕਾ ਨੇ ਇਹ ਵੀ ਕਿਹਾ ਕਿ ਫਜ਼ਲ-ਉਲਾਹ ਨੇ 2012 ਵਿਚ ਮਲਾਲਾ ਯੂਸੁਫਜਈ ਦੀ ਹੱਤਿਆ ਦਾ ਵੀ ਫਰਮਾਨ ਦਿੱਤਾ ਸੀ। ਅਮਰੀਕਾ ਨੇ ਇਹ ਹਮਲਾ ਉਦੋਂ ਕੀਤਾ ਹੈ ਜਦੋਂ ਅਫਗਾਨ ਤਾਲਿਬਾਨ ਅਤੇ ਅਫਗਾਨ ਸੁਰੱਖਿਆ ਫੋਰਸਾਂ ਵਿਚਕਾਰ ਰਮਜਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੋਣ ਤੱਕ ਜੰਗਬੰਦੀ ਦੀ ਸਹਿਮਤੀ ਬਣੀ ਹੋਈ ਹੈ। ਧਿਆਨਦੇਣ ਯੋਗ ਹੈ ਕਿ ਅਮਰੀਕਾ ਨੇ ਫਜ਼ਲ-ਉਲਾਹ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਸੀ ਅਤੇ ਉਸ ਉੱਤੇ 50 ਲੱਖ ਡਾਲਰ ਦਾ ਇਨਾਮ ਸੀ।
ਫੁੱਟਬਾਲ ਵਿਸ਼ਵ ਕੱਪ ਨੂੰ ਲੈ ਕੇ ਰੂਸੀ ਫੌਜ ਹਾਈ ਅਲਰਟ 'ਤੇ
NEXT STORY