ਨਿਊਯਾਰਕ-ਇਥੋਪੀਆ ਨੇ ਜਦੋਂ ਕਿਹਾ ਕਿ ਇਥੋਪੀਅਨ ਏਅਰਲਾਈਨਜ਼ ਦੇ ਜਹਾਜ਼ ਦੀ ਪਿਛਲੇ ਹਫਤੇ ਦੀ ਦੁਰਘਟਨਾ ਤੇ 5 ਮਹੀਨੇ ਪਹਿਲਾਂ ਦੀ ਲਾਇਨ ਏਅਰ ਦੇ ਜਹਾਜ਼ ਦੀ ਦੁਰਘਟਨਾ 'ਚ 'ਸਪੱਸ਼ਟ ਅਸਮਾਨਤਾਵਾਂ' ਹਨ ਤਾਂ ਹਰ ਕਿਸੇ ਦੀ ਜ਼ੁਬਾਨ 'ਤੇ ਇਹੀ ਸਵਾਲ ਹੈ ਕਿ ਕੀ ਅਮਰੀਕਾ ਬੋਇੰਗ 737 ਮੈਕਸ ਦੇ ਸਰਟੀਫਿਕੇਟ ਨਾਲ ਆਤਮ ਸੰਤੁਸ਼ਟ ਸੀ? ਮਈ 2017 ਤੋਂ ਸੇਵਾ 'ਚ ਆਏ 737 ਮੈਕਸ ਦੇ ਕਈ ਬਦਲਾਵਾਂ 'ਚੋਂ ਇਕ 737 ਮੈਕਸ 8 ਨਾਲ ਹੁਣ ਤੱਕ 2 ਭਿਆਨਕ ਹਾਦਸੇ ਹੋ ਚੁੱਕੇ ਹਨ। ਜਾਂਚ ਅਜੇ ਜਾਰੀ ਹੈ ਪਰ ਸ਼ੁਰੂਆਤੀ ਸਬੂਤਾਂ ਨਾਲ ਇੰਜਣ ਨੂੰ ਬੰਦ ਹੋਣ ਤੋਂ ਰੋਕਣ ਲਈ ਜਹਾਜ਼ ਨੂੰ ਸਥਿਰ ਕਰਨ ਵਾਲੇ ਸਿਸਟਮ 'ਚ ਇਕ ਗਲਤੀ ਦਾ ਸੰਕੇਤ ਮਿਲਿਆ ਹੈ।
ਇਥੋਪੀਆਈ ਟਰਾਂਸਪੋਰਟ ਮੰਤਰੀ ਦਾਗਮਾਵਿਤ ਮੋਜੇਜ ਨੇ ਬੀਤੇ ਦਿਨ ਕਿਹਾ ਕਿ ਮਲਬੇ ਤੋਂ ਮਿਲੇ ਫਲਾਈਟ ਡਾਟਾ ਰਿਕਾਰਡਰ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਲਾਇਨ ਏਅਰ ਦੀ ਫਲਾਈਟ ਨਾਲ ਉਸ ਦੀਆਂ 'ਸਪੱਸ਼ਟ ਅਸਮਾਨਤਾਵਾਂ' ਹਨ। ਫੈਸਲਾਕੁੰਨ ਨਤੀਜੇ ਲਈ ਭਾਵੇਂ ਕਈ ਮਹੀਨਿਆਂ ਦਾ ਸਮਾਂ ਲੱਗੇ ਪਰ ਮਾਹਰ ਪੁੱਛ ਰਹੇ ਹਨ ਕਿ ਅਮਰੀਕੀ ਪਾਇਲਟ ਦੇ ਇਤਰਾਜ਼ ਦੇ ਬਾਵਜੂਦ ਐੱਮ. ਸੀ. ਏ. ਐੱਸ. ਦੀ ਹਰੀ ਬੱਤੀ ਕਿਉਂ ਜਗ ਰਹੀ ਸੀ। ਅਮਰੀਕੀ ਪਾਇਲਟ ਨੇ ਇਸ ਸਿਸਟਮ 'ਤੇ ਚਿੰਤਾ ਪ੍ਰਗਟਾਈ ਹੈ। ਅਮਰੀਕੀ ਫੈਡਰਲ ਐਵੀਏਸ਼ਨ ਏਜੰਸੀ (ਐੱਫ. ਏ. ਏ.) ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਉਹੀ ਜਹਾਜ਼ਾਂ ਦੇ ਸੰਚਾਲਨ ਦੀ ਇਜਾਜ਼ਤ ਦੇਣ ਵਾਲੀ ਅਥਾਰਟੀ ਹੈ। ਬੀਤੇ ਦਹਾਕੇ 'ਚ ਉਸ ਨੇ ਇਹ ਕੰਮ ਆਊਟਸੋਰਸ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਉਸ ਨੇ ਜਹਾਜ਼ ਨਿਰਮਾਤਾਵਾਂ ਤੇ ਬਾਹਰੀ ਮਾਹਿਰਾਂ ਨੂੰ ਇਸ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
ਟਰੂਡੋ ਨੇ ਅੱਤਵਾਦ 'ਤੇ ਨੱਥ ਪਾਉਣ ਲਈ ਹਸੀਨਾ ਨੂੰ ਲਾਇਆ ਫੋਨ
NEXT STORY