ਵਾਸ਼ਿੰਗਟਨ- ਸੰਵੇਦਨਸ਼ੀਲ ਫ਼ੌਜੀ ਤਕਨਾਲੋਜੀ ਚੀਨ ਨੂੰ ਦੇਣ ਦੇ ਮਾਮਲੇ ਵਿਚ ਚੀਨੀ-ਅਮਰੀਕੀ ਨੂੰ 38 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਨਿਆਂ ਵਿਭਾਗ ਨੇ ਦੱਸਿਆ ਕਿ ਵਾਈ ਸੁਨ (49) ਟਕਸਨ ਵਿਚ ਬਤੌਰ ਇਲੈਕਟ੍ਰਾਨਿਕ ਇੰਜੀਨੀਅਰ ਪਿਛਲੇ 10 ਸਾਲ ਤੋਂ 'ਰੈਥੀਆਨ ਮਿਜ਼ਾਇਲ ਐਂਡ ਡਿਫੈਂਸ' ਨਾਲ ਕੰਮ ਕਰ ਰਿਹਾ ਸੀ। ਇਸ ਮਾਮਲੇ ਵਿਚ ਉਸ ਨੇ ਪਹਿਲਾਂ ਹੀ ਆਪਣੇ ਦੋਸ਼ ਸਵਿਕਾਰ ਕਰ ਲਏ ਸਨ। 'ਰੈਥੀਆਨ ਮਿਜ਼ਾਇਲ ਐਂਡ ਡਿਫੈਂਸ' ਅਮਰੀਕੀ ਫ਼ੌਜ ਦੀ ਵਰਤੋਂ ਲਈ ਮਿਜ਼ਾਇਲ ਪ੍ਰਣਾਲੀ ਨੂੰ ਵਿਕਸਿਤ ਕਰਦੀ ਹੈ ਤੇ ਉਸ ਦਾ ਨਿਰਮਾਣ ਕਰਦੀ ਹੈ।
ਸੰਘੀ ਵਕੀਲਾਂ ਮੁਤਾਬਕ ਸੁਨ ਨੇ ਦਸੰਬਰ 2018 ਤੋਂ ਦਸੰਬਰ 2019 ਵਿਚਕਾਰ ਚੀਨ ਦੀ ਨਿੱਜੀ ਯਾਤਰਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਹ ਸੰਵੇਦਨਸ਼ੀਲ ਜਾਣਕਾਰੀ ਉੱਥੇ ਪਹੁੰਚਾਈ।
ਸਹਾਇਕ ਅਟਾਰਨੀ ਜਨਰਲ ਜਾਨ ਸੀ. ਡੈਮਰਸ ਨੇ ਕਿਹਾ ਕਿ ਸੁਨ ਇਕ ਕੁਸ਼ਲ ਇੰਜੀਨੀਅਰ ਹੈ ਅਤੇ ਭਰੋਸੇ ਨਾਲ ਉਸ ਨੂੰ ਸੰਵੇਦਨਸ਼ੀਲ ਮਿਜ਼ਾਇਲ ਤਕਨੀਕ ਨਾਲ ਜੁੜੀ ਜਾਣਕਾਰੀ ਸੌਂਪੀ ਗਈ ਸੀ ਅਤੇ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਉਸ ਨੂੰ ਕਾਨੂੰਨੀ ਤੌਰ 'ਤੇ ਦੁਸ਼ਮਣ ਨੂੰ ਨਹੀਂ ਸੌਂਪ ਸਕਦਾ। ਉਨ੍ਹਾਂ ਕਿਹਾ ਕਿ ਪਰ ਫਿਰ ਵੀ ਸੁਨ ਨੇ ਇਹ ਜਾਣਕਾਰੀ ਚੀਨ ਨੂੰ ਦਿੱਤੀ।
ਅਮਰੀਕਾ ਸਮੇਤ 5 ਦੇਸ਼ਾਂ ਦੀ ਚੀਨ ਨੂੰ ਅਪੀਲ, ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਨਾ ਕਰੇ ਘੱਟ
NEXT STORY