ਵਾਸ਼ਿੰਗਟਨ (ਬਿਊਰੋ): ਜ਼ਿਆਦਾਤਰ ਪ੍ਰੇਮੀ ਜੋੜੇ ਇਕ-ਦੂਜੇ ਨੂੰ ਵੱਖਰੇ ਹੀ ਅੰਦਾਜ਼ ਵਿਚ ਪ੍ਰਪੋਜ਼ ਕਰਨਾ ਚਾਹੁੰਦੇ ਹਨ। ਇਸੇ ਸਿਲਸਿਲੇ ਵਿਚ ਅਮਰੀਕਾ ਦੇ ਕ੍ਰਿਸਟੋਫਰ ਗਾਰਥ ਨੇ ਆਪਣੀ ਗਰਲਫਰੈਂਡ ਲੌਰੇਨ ਓਈਏ (Lauren Oiye) ਨੂੰ ਪ੍ਰਪੋਜ਼ ਕਰਨ ਲਈ ਜਿਹੜਾ ਤਰੀਕਾ ਚੁਣਿਆ ਉਹ ਬਹੁਤ ਅਨੋਖਾ ਹੈ। ਕ੍ਰਿਸ ਨੇ ਹੋਨੋਲੁਲੁ ਬੀਚ 'ਤੇ ਸਰਫਿੰਗ ਕਰਦੇ ਹੋਏ ਆਪਣੀ ਗਰਲਫਰੈਂਡ ਲੌਰੇਨ ਨੂੰ ਪ੍ਰਪੋਜ਼ ਕੀਤਾ।
ਸਰਫਿੰਗ ਦੇ ਸ਼ੁਕੀਨ ਕ੍ਰਿਸ ਵਿਆਹ ਲਈ ਆਪਣੀ ਗਰਲਫਰੈਂਡ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪੂਰੀ ਤਿਆਰੀ ਕੀਤੀ ਪਰ ਸਮੁੰਦਰ ਦੇ ਸ਼ੋਰ ਅਤੇ ਲਹਿਰਾਂ ਦੇ ਉਤਾਰ-ਚੜਾਅ ਵਿਚ ਮੁੰਦਰੀ ਪਾਣੀ ਵਿਚ ਡਿੱਗ ਪਈ।
ਸਰਫਿੰਗ ਕਰਦਿਆਂ ਕ੍ਰਿਸ ਦੇ ਮੈਰਿਜ ਪ੍ਰਪੋਜ਼ਲ ਨੇ ਲੌਰੇਨ ਦਾ ਦਿਲ ਖੁਸ਼ ਕਰ ਦਿੱਤਾ। ਭਾਵੇਂ ਮੁੰਦਰੀ ਸਮੁੰਦਰ ਵਿਚ ਡਿੱਗ ਗਈ ਪਰ ਉਸ ਨੇ ਵਿਆਹ ਲਈ ਹਾਂ ਕਹਿ ਦਿੱਤੀ। ਕ੍ਰਿਸ ਨੇ ਦੱਸਿਆ ਕਿ ਉਹ ਬਿਲਕੁਲ ਵੱਖਰੇ ਅੰਦਾਜ਼ ਵਿਚ ਪ੍ਰਪੋਜ਼ ਕਰਨਾ ਚਾਹੁੰਦੇ ਸਨ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਅੰਦਾਜ਼ਾ ਸੀ ਕਿ ਮੁੰਦਰੀ ਸਮੁੰਦਰ ਵਿਚ ਡਿੱਗ ਸਕਦੀ ਹੈ, ਫਿਰ ਵੀ ਮੈਂ ਅਜਿਹਾ ਕਰਨਾ ਚਾਹੁੰਦਾ ਸੀ। ਕ੍ਰਿਸ ਦੇ ਪ੍ਰਪੋਜ਼ ਕਰਨ ਦਾ ਇਹ ਵੱਖਰਾ ਅਤੇ ਐਡਵੈਂਚਰ ਅੰਦਾਜ਼ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
550ਵੇਂ ਪ੍ਰਕਾਸ਼ ਪੁਰਬ ਸਬੰਧੀ ਐਡੀਲੇਡ ਪਾਰਲੀਮੈਂਟ ਹਾਊਸ 'ਚ ਸਮਾਗਮ
NEXT STORY