ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰਾਲੇ ਨਾਲ ਜੁੜੇ ਸੂਤਰਾਂ ਦਾ ਆਖਣਾ ਹੈ ਕਿ ਚੀਨ ਦੇ ਸ਼ਿਨਜ਼ਿਆਂਗ ਸੂਬੇ 'ਚ ਸਰਕਾਰ ਵੱਲੋਂ ਚਲਾਏ ਜਾ ਰਹੇ ਹਿਰਾਸਤ ਕੇਂਦਰਾਂ 'ਚ ਅਮਰੀਕੀ ਨਾਗਰਿਕ ਵੀ ਕੈਦ ਹਨ। ਸੂਤਰਾਂ ਨੇ ਹਾਲਾਂਕਿ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹੇ ਲੋਕਾਂ ਦੀ ਗਿਣਤੀ ਕਿੰਨੀ ਹੈ?
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਮਾਮਲਿਆਂ ਨਾਲ ਜੁੜੇ ਅਮਰੀਕੀ ਡਿਪਲੋਮੈਟ ਸੈਮ ਬ੍ਰਾਊਨਮੈਕ ਨੇ ਵੀਰਵਾਰ ਨੂੰ ਚੀਨ ਦੀ ਹਿਰਾਸਤ 'ਚ ਕੈਦ ਇਕ ਅਮਰੀਕੀ ਵਿਅਕਤੀ ਦੇ ਪਿਤਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ 'ਚ ਰਹਿਣ ਵਾਲੇ ਇਸ ਵਿਅਕਤੀ ਦੇ ਪਿਤਾ ਸ਼ਿਨਜ਼ਿਆਂਗ ਜਾਣ ਤੋਂ ਬਾਅਦ ਅਜੇ ਤੱਕ ਵਾਪਸ ਨਹੀਂ ਆਏ ਹਨ। ਉਹ ਪਹਿਲਾਂ ਚੀਨ 'ਚ ਹੀ ਰਹਿੰਦੇ ਸਨ।
ਬ੍ਰਾਊਨਬੈਕ ਮੁਤਾਬਕ ਅਜਿਹੇ ਕਈ ਹੋਰ ਅਮਰੀਕੀ ਹਨ ਜੋ ਚੀਨ ਦੇ ਹਿਰਾਸਤ ਕੈਂਪਾਂ 'ਚ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਖਰਾਬ ਹਨ ਕਿ ਸ਼ਿਨਜ਼ਿਆਂਗ ਦੇ ਪਿੰਡ ਵਾਲਿਆਂ ਦੇ ਬਾਹਰ ਆਉਣ-ਜਾਣ 'ਤੇ ਵੀ ਪਾਬੰਦੀ ਲੱਗੀ ਹੈ। ਅਮਰੀਕੀ ਮਨੁੱਖੀ ਅਧਿਕਾਰ ਰਿਪੋਰਟ 2018 ਮੁਤਾਬਕ ਚੀਨ ਦੇ ਹਿਰਾਸਤ ਕੇਂਦਰਾਂ 'ਚ 8 ਲੱਖ ਤੋਂ ਲੈ ਕੇ 20 ਲੱਖ ਲੋਕਾਂ ਦੇ ਹੋਣ ਦਾ ਅੰਦਾਜ਼ਾ ਹੈ। ਇਨ੍ਹਾਂ ਕੇਂਦਰਾਂ 'ਚ ਪ੍ਰਮੁੱਖ ਰੂਪ ਤੋਂ ਉਇਗਰ ਮੁਸਲਿਮਾਂ ਨੂੰ ਰੱਖਿਆ ਗਿਆ ਹੈ। ਗਲੋਬਲ ਭਾਈਚਾਰੇ ਦੇ ਉਲਟ ਚੀਨ ਇਨ੍ਹਾਂ ਨੂੰ ਹਿਰਾਸਤ ਕੈਂਪਾਂ ਨਾ ਕਹਿ ਕੇ ਸਿੱਖਿਆ ਕੇਂਦਰ ਕਹਿੰਦਾ ਹੈ।
ਰੂਸ ’ਚ ਭੂਚਾਲ ਦੇ ਜ਼ੋਰਦਾਰ ਝਟਕੇ
NEXT STORY