ਵਾਸ਼ਿੰਗਟਨ — ਅਮਰੀਕੀ ਕੋਰਟ ਨੇ ਟਰੰਪ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਮੁਹਿੰਮ ਜਾਰੀ ਰੱਖ ਸਕਦੇ ਹਨ ਜਿਹੜੀ ਕਿ ਉਨ੍ਹਾਂ ਨੇ ਓਬਾਮਾ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ ਨੂੰ ਬੰਦ ਕਰਨ ਖਿਲਾਫ ਚਲਾਈ ਹੈ। ਓਬਾਮਾ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ 'ਚ ਅਮਰੀਕਾ 'ਚ ਗੈਰ-ਕਾਨੂੰਨੀ ਢੰਗ ਨਾਲ ਰਹੇ ਅਪ੍ਰਵਾਸੀਆਂ ਨੂੰ ਬਚਾਉਣਾ ਹੈ ਅਤੇ ਟਰੰਪ ਪ੍ਰਸ਼ਾਸਨ ਉਨ੍ਹਾਂ ਸਾਰਿਆਂ ਨੂੰ ਅਮਰੀਕਾ 'ਚੋਂ ਕੱਢਣ ਦਾ ਵਿਚਾਰ ਕਰ ਰਿਹਾ ਹੈ ਜਿਹੜੇ ਕਿ ਗੈਰ-ਕਾਨੂੰਨੀ ਢੰਗ ਨਾਲ ਇਥੇ ਰਹਿ ਰਹੇ ਹਨ।
ਵੀਰਵਾਰ ਨੂੰ ਇਹ ਫੈਸਲਾ ਸੈਨ ਫ੍ਰਾਂਸੀਸਕੋ ਕੋਰਟ ਵੱਲੋਂ ਸੁਣਾਇਆ ਗਿਆ। ਕੋਰਟ ਨੇ ਕਿਹਾ ਕਿ ਐਕਸ਼ਨ ਫਾਰ ਚਾਇਲਡਹੁਡ ਅਰਾਈਵਲਸ ਪ੍ਰੋਗਰਾਮ (ਡੀ. ਏ. ਸੀ. ਏ.) ਪ੍ਰੋਗਰਾਮ ਜਿਹੜਾ ਕਿ 2012 'ਚ ਸ਼ੁਰੂ ਕੀਤਾ ਗਿਆ ਸੀ, ਇਸ ਪ੍ਰੋਗਰਾਮ ਰਾਹੀਂ ਗੈਰ-ਕਾਨੂੰਨੀ ਅਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਰੋਕਿਆ ਜਾਣਾ ਸੀ ਅਤੇ ਇਨ੍ਹਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਸੀ ਪਰ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਸੀ।
ਦੱਸ ਦਈਏ ਕਿ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਓਬਾਮਾ ਪ੍ਰ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਡੀ. ਏ. ਸੀ. ਏ. ਅਤੇ ਹੋਰ ਪ੍ਰੋਗਰਾਮਾਂ ਨੂੰ ਬੰਦ ਕਰਨ ਦੇ ਪਿੱਛੇ ਪਏ ਹੋਏ ਹਨ।
ਅਮਰੀਕੀ ਚੋਣਾਂ 'ਚ ਕਥਿਤ ਰੂਸੀ ਦਖਲਅੰਦਾਜ਼ੀ ਦੀ ਜਾਂਚ ਸਾਡੀ ਸਮੱਸਿਆ ਨਹੀਂ : ਰੂਸ
NEXT STORY