ਪਨਾਮਾ ਸਿਟੀ (ਏ.ਪੀ.): ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 100 ਦੇ ਕਰੀਬ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਲੋਕ ਅਮਰੀਕਾ ਵੱਲੋਂ ਪਨਾਮਾ ਵਿਚ ਭੇਜੇ ਗਏ 299 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚ ਸ਼ਾਮਲ ਸਨ। ਇਨ੍ਹਾਂ ਨੂੰ ਹੁਣ ਪਨਾਮਾ ਦੇ ਡੇਰੀਅਨ ਸੂਬੇ ਦੇ ਇਕ ਕੈਂਪ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਪਨਾਮਾ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਡੇਰੀਅਨ ਭੇਜੇ ਗਏ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜਦੋਂ ਤੱਕ ਕੋਈ ਤੀਜਾ ਦੇਸ਼ ਉਨ੍ਹਾਂ ਨੂੰ ਲੈਣ ਲਈ ਅੱਗੇ ਨਹੀਂ ਆਉਂਦਾ, ਉਨ੍ਹਾਂ ਨੂੰ ਉੱਥੇ ਹੀ ਰੱਖਿਆ ਜਾਵੇਗਾ। ਇਹ 98 ਲੋਕ ਅਮਰੀਕੀ ਸਰਕਾਰ ਦੁਆਰਾ ਪਨਾਮਾ ਭੇਜੇ ਗਏ 299 ਪ੍ਰਵਾਸੀਆਂ ਦੇ ਇਕ ਵੱਡੇ ਸਮੂਹ ਦਾ ਹਿੱਸਾ ਹਨ। ਬਾਕੀ ਸਾਰੇ ਪਨਾਮਾ ਸਿਟੀ ਦੇ ਇਕ ਹੋਟਲ ਵਿਚ ਪੁਲਸ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਹੋਟਲ 'ਚੋਂ ਭੱਜੀ ਔਰਤ
ਪਨਾਮਾ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਉਹ ਪੁਲਸ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਪਨਾਮਾ ਦੀ ਰਾਸ਼ਟਰੀ ਇਮੀਗ੍ਰੇਸ਼ਨ ਸੇਵਾ ਨੇ ਬੁੱਧਵਾਰ ਨੂੰ ਪਹਿਲਾਂ ਆਖ਼ਿਆ ਸੀ ਕਿ ਇਕ ਚੀਨੀ ਔਰਤ ਹੋਟਲ ਤੋਂ ਭੱਜ ਗਈ ਹੈ, ਪਰ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਉਸ ਨੂੰ ਦੁਬਾਰਾ ਫੜ ਲਿਆ ਗਿਆ ਹੈ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
150 ਲੋਕਾਂ ਦੀ ਮੌਤ, ਇਸ ਮਹਾਮਾਰੀ ਨਾਲ ਮਚੀ ਹਾਹਾਕਾਰ
NEXT STORY