ਲਾਸ ਏਂਜਲਸ— ਅਮਰੀਕਾ ਦੇ ਹਵਾਈ ਸੂਬੇ 'ਚ ਕਿਲਾਊ ਜਵਾਲਾਮੁਖੀ ਨੇੜੇ ਸਭ ਤੋਂ ਵੱਡੇ ਦੀਪ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਸਰਵੇਖਣ ਵਿਭਾਗ ਮੁਤਾਬਕ ਰੀਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਸੁਨਾਮੀ ਦੇ ਖਤਰੇ ਤੋਂ ਇਨਕਾਰ ਕੀਤਾ ਹੈ।
ਰੂਸ ਅਤੇ ਚੀਨ ਦੇ ਨੇਤਾ ਮਿਲੇ, ਕਰੀਬੀ ਸਬੰਧਾਂ ਦੀ ਕੀਤੀ ਤਾਰੀਫ
NEXT STORY