ਮਾਸਕੋ — ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਵੀਰਵਾਰ ਨੂੰ ਐੱਸ. ਸੀ. ਓ. ਸੰਮਲੇਨ ਤੋਂ ਬਾਅਦ ਆਪਣੀ ਬੈਠਕ ਦੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਰੀਬੀ ਸਬੰਧਾਂ ਦੀ ਤਾਰੀਫ ਕੀਤੀ। ਐੱਸ. ਸੀ. ਓ. ਦੀ ਬੈਠਕ 'ਚ ਮਾਸਕੋ ਅਤੇ ਬੀਜ਼ਿੰਗ ਦਾ ਹੀ ਬੋਲਬਾਲਾ ਹੈ। ਇਸ ਸੰਗਠਨ 'ਚ ਭਾਰਤ ਅਤੇ ਪਾਕਿਸਤਾਨ ਸਮੇਤ ਸੋਵਿਅਤ ਸੰਘ ਦਾ ਹਿੱਸਾ ਰਹੇ ਕਈ ਹੋਰ ਦੇਸ਼ ਵੀ ਸ਼ਾਮਲ ਹਨ। ਕਜ਼ਾਖਿਸਤਾਨ ਦੀ ਰਾਜਧਾਨੀ ਅਸਤਾਨਾ 'ਚ ਗੱਲਬਾਤ ਦੀ ਸ਼ੁਰੂਆਤ 'ਚ ਸ਼ੀ ਦਾ ਸਵਾਗਤ ਕਰਦੇ ਹੋਏ ਪੁਤੀਨ ਨੇ ਕਿਹਾ ਕਿ ਇਸ ਸਾਲ 'ਚ ਚੀਨੀ ਨੇਤਾ ਦੀ ਰੂਸ ਯਾਤਰਾ ਮਹੱਤਵਪੂਰਨ ਹੋਵੇਗੀ। ਸ਼ੀ ਨੇ ਚੀਨ-ਰੂਸ ਵਿਚਾਲੇ ਰਣਨੀਤਕ ਸਬੰਧਾਂ ਦੀ ਤਾਰੀਫ ਕਰਦੇ ਹੋਏ ਕਿਹਾ, ''ਸਾਡੇ ਸਹਿਯੋਗ ਅਤੇ ਸਮਰਥਨ ਦਾ ਵਿਸ਼ੇਸ਼ ਗਲੋਬਲ ਮਹੱਤਵ ਹੈ।''
ਲੰਡਨ ਅੱਤਵਾਦੀ ਹਮਲੇ 3 ਹੋਰ ਗ੍ਰਿਫਤਾਰ
NEXT STORY