ਟਾਲਾਹਾਸੀ/ਅਮਰੀਕਾ (ਏਜੰਸੀ)- ਅਮਰੀਕਾ ਦੇ ਫਲੋਰੀਡਾ ਵਿਚ 5 ਸੈਮੀ ਟਰੇਲਰਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਹਜ਼ਾਰਾਂ ਬੀਅਰ ਦੇ ਡੱਬੇ ਸੜਕ 'ਤੇ ਡਿੱਗ ਗਏ, ਜਿਸ ਨਾਲ ਫਲੋਰੀਡਾ ਜਾ ਇਕ ਹਾਈਵੇਅ ਜਾਮ ਹੋ ਗਿਆ। ਬੀਬੀਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਬੀਅਰ ਲੈ ਕੇ ਜਾ ਰਿਹਾ ਇੱਕ ਸੈਮੀ-ਟ੍ਰੇਲਰ ਸੜਕ ਕਿਨਾਰੇ ਖੜ੍ਹੇ ਟਰੱਕਾਂ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਵਿਸ਼ਵ ਮੰਚ 'ਤੇ PM ਮੋਦੀ ਦੇ ਬੋਲਾਂ ਦੀ ਦੁਨੀਆ 'ਚ ਚਰਚਾ, ਹੁਣ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਹੀ ਅਹਿਮ ਗੱਲ
ਫਲੋਰੀਡਾ ਹਾਈਵੇ ਪੈਟਰੋਲ ਨੇ ਇਸ ਦ੍ਰਿਸ਼ ਦੀਆਂ ਤਸਵੀਰਾਂ ਲਈਆਂ, ਜਿਸ ਵਿੱਚ ਸੜਕ ਉੱਤੇ ਬੀਅਰ ਦੇ ਕਈ ਡੱਬੇ ਖਿੱਲਰੇ ਦਿਖਾਈ ਦੇ ਰਹੇ ਹਨ। ਟੈਂਪਾ ਬੇ ਟਾਈਮਜ਼ ਅਨੁਸਾਰ, ਬੁੱਧਵਾਰ ਸਵੇਰੇ ਇੱਕ ਵਿਅਸਤ ਹਾਈਵੇਅ 'ਤੇ ਦੋ ਸੈਮੀ-ਟ੍ਰੇਲਰ ਹਾਦਸਾਗ੍ਰਸਤ ਹੋ ਗਏ ਅਤੇ ਆਪਸ ਵਿਚ ਟਕਰਾ ਗਏ। ਉਨ੍ਹਾਂ ਦੀ ਮਦਦ ਲਈ ਦੋ ਹੋਰ ਸੈਮੀ ਟਰੇਲਰ ਅਤੇ ਇੱਕ ਪਿਕਅੱਪ ਟਰੱਕ ਵੀ ਆਏ। ਬੀਅਰ ਲੈ ਕੇ ਜਾ ਰਿਹਾ ਪੰਜਵਾਂ ਸੈਮੀ ਟਰੇਲਰ ਸਮੇਂ ਸਿਰ ਨਾ ਰੁਕ ਸਕਿਆ ਅਤੇ ਖੜ੍ਹੇ ਵਾਹਨਾਂ ਨਾਲ ਟਕਰਾ ਗਿਆ। ਬੀਅਰ ਦੇ ਨਾਲ ਹੀ ਇੱਕ ਹੋਰ ਲਾਰੀ ਵਿੱਚ ਭਰਿਆ ਕੰਕਰੀਟ ਵੀ ਪੂਰੀ ਤਰ੍ਹਾਂ ਸੜਕ ’ਤੇ ਫੈਲ ਗਿਆ ਪਰ ਕੁਝ ਘੰਟਿਆਂ ਬਾਅਦ ਹਾਈਵੇਅ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਇਸ ਹਾਦਸੇ 'ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਸਿੱਧੀ ਚਿਤਾਵਨੀ, ਮਾਂ ਭੂਮੀ ਦੀ ਰੱਖਿਆ ਲਈ ਚੁੱਕਾਂਗੇ ਹਰ ਕਦਮ, ਧੋਖੇ 'ਚ ਨਾ ਰਹਿਓ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ : ਔਰਤ ਦੇ ਕਤਲ ਦੇ ਦੋਸ਼ 'ਚ ਇਕ ਪੰਜਾਬੀ ਗ੍ਰਿਫ਼ਤਾਰ
NEXT STORY