ਵਾਸ਼ਿੰਗਟਨ (ਭਾਸ਼ਾ)— ਡੈਮਕ੍ਰੇਟ ਦੇ ਦਬਦਬੇ ਵਾਲੇ ਹਾਊਸ ਆਫ ਰੀਪ੍ਰੀਜੈਂਟੇਟਿਵ ਨੇ ਮੰਗਲਵਾਰ ਨੂੰ ਇਕ ਬਿੱਲ ਪਾਸ ਕੀਤਾ। ਇਹ ਬਿੱਲ ਲੱਖਾਂ ਅਜਿਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਦਿਵਾਉਣ ਵਿਚ ਮਦਦ ਕਰੇਗਾ ਜਿਨ੍ਹਾਂ ਕੋਲ ਖੁਦ ਨੂੰ ਅਮਰੀਕੀ ਨਾਗਰਿਕ ਸਾਬਤ ਕਰਨ ਲਈ ਕਾਨੂੰਨੀ ਦਸਤਾਵੇਜ਼ ਨਹੀਂ ਹਨ। ਭਾਵੇਂਕਿ ਇਸ ਬਿੱਲ ਦੇ ਸੈਨੇਟ ਤੋਂ ਪਾਸ ਹੋਣ ਦੀ ਸੰਭਾਵਨਾ ਘੱਟ ਹੀ ਹੈ। ਵ੍ਹਾਈਟ ਹਾਊਸ ਨੇ ਅਪੀਲ ਕੀਤੀ ਹੈ ਕਿ ਜੇਕਰ ਇਹ ਬਿੱਲ ਰਸ਼ਟਰਪਤੀ ਡੋਨਾਲਡ ਟਰੰਪ ਦੀ ਮੇਜ ਤੱਕ ਪਹੁੰਚਦਾ ਹੈ ਤਾਂ ਉਹ ਵੀਟੋ ਸ਼ਕਤੀ ਦੀ ਵਰਤੋਂ ਕਰਨਗੇ।
ਨਾਲ ਹੀ ਸੈਨੇਟ 'ਤੇ ਰੀਪਬਲਿਕਨਸ ਦਾ ਕੰਟਰੋਲ ਹੈ ਜੋ ਇਸ ਨੂੰ ਬਹੁਤ ਮੁਸ਼ਕਲ ਨਾਲ ਪਾਸ ਕਰਨਗੇ। ਇਸ ਬਿੱਲ ਜ਼ਰੀਏ ਤਥਾ ਕਥਿਤ 'ਡ੍ਰੀਮਰਸ' ਮਤਲਬ ਅਜਿਹੇ ਲੋਕ ਜਿਨ੍ਹਾਂ ਨੂੰ ਬਚਪਨ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਇਆ ਗਿਆ ਸੀ, ਉਨ੍ਹਾਂ ਨੂੰ ਸੁਰੱਖਿਆ ਮਿਲੇਗੀ। ਨਾਲ ਹੀ ਇਹ ਡ੍ਰੀਮਰਸ ਅਤੇ ਤਥਾ ਕਥਿਤ ਟੇਮਪਰਰੀ ਪ੍ਰੋਟੈਕਟਿਡ ਸਟੇਟਸ (ਟੀ.ਪੀ.ਐੱਸ.) ਦੇ ਤਹਿਤ ਆਉਣ ਵਾਲੇ ਲੋਕਾਂ ਨੂੰ ਪੂਰਨ ਨਾਗਰਿਕਤਾ ਦਿਵਾਉਣ ਦੀ ਰਾਹ ਵੀ ਕੱਢੇਗਾ। ਇਸ ਬਿੱਲ ਨੂੰ ਹਾਊਸ ਆਫ ਰੀਪ੍ਰੀਜੈਂਟੇਟਿਵਸ ਨੇ 187 ਦੇ ਮੁਕਾਬਲੇ 237 ਵੋਟਾਂ ਨਾਲ ਪਾਸ ਕੀਤਾ।
ਟੀ.ਪੀ.ਐੱਸ. ਦੇ ਤਹਿਤ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਜੋ ਹਥਿਆਰਬੰਦ ਸੰਘਰਸ਼ ਜਾਂ ਕੁਦਰਤੀ ਮੁਸੀਬਤ ਕਾਰਨ ਆਪਣੇ ਦੇਸ਼ ਛੱਡ ਕੇ ਇੱਥੇ ਆਏ ਹੋਣ। ਫਿਲਹਾਲ ਡ੍ਰੀਮਰਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸ਼ੁਰੂ ਕੀਤੇ ਗਏ ਡੀ.ਏ.ਸੀ.ਏ. ਪ੍ਰੋਗਰਾਮ ਦੇ ਤਹਿਤ ਸੁਰੱਖਿਆ ਪ੍ਰਾਪਤ ਹੈ। ਟਰੰਪ ਨੇ ਇਮੀਗ੍ਰੇਸ਼ਨ 'ਤੇ ਹਮੇਸ਼ਾ ਸਖਤ ਰਵੱਈਆ ਵਰਤਿਆ ਹੈ ਅਤੇ ਡ੍ਰੀਮਰ ਸੁਰੱਖਿਆ ਤੇ ਟੀ.ਪੀ.ਐੱਸ. ਦੋਹਾਂ ਨੂੰ ਹੀ ਖਤਮ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਮੰਗਲਵਾਰ ਨੂੰ ਪਾਸ ਹੋਇਆ ਇਹ ਬਿੱਲ ਕਰੀਬ 16 ਲੱਖ ਅਜਿਹੇ ਡ੍ਰੀਮਰਸ ਨੂੰ ਵਿਧਾਨਕ ਦਰਜਾ ਦੇਵੇਗਾ ਜਿਹੜਾ ਓਬਾਮਾ ਦੇ ਡੀ.ਏ.ਸੀ.ਏ. ਪ੍ਰੋਗਰਾਮ ਤੋਂ ਬਾਹਰ ਹਨ।
ਆਸਟ੍ਰੇਲੀਆ 'ਚ ਮੌਸਮ ਨੇ ਬਦਲਿਆ ਮਿਜਾਜ਼, ਹੱਡ ਚੀਰਵੀਂ ਠੰਡ ਨੇ ਛੇੜੀ ਕੰਬਣੀ
NEXT STORY