ਯੇਰੂਸ਼ਲਮ - ਦੱਖਣੀ ਲਿਬਨਾਨ ਵਿਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਲੜਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਈਰਾਨ ਦੀ ਗੱਲਬਾਤ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਨਾਲ ਈਰਾਨ ਜੰਗ ਖ਼ਤਮ ਕਰਨ ਦੇ ਸ਼ੁਰੂਆਤੀ ਸਮਝੌਤੇ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। 3 ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿਚ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਨੇ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਈ।
2 ਖੇਤਰੀ ਅਧਿਕਾਰੀਆਂ ਅਤੇ 1 ਅਮਰੀਕੀ ਅਧਿਕਾਰੀ ਨੇ ਜੰਗਬੰਦੀ ਬਹਾਲ ਕਰਨ ’ਤੇ ਸਹਿਮਤੀ ਬਣਨ ਦੀ ਜਾਣਕਾਰੀ ਦਿੱਤੀ। ਹਿਜ਼ਬੁੱਲਾ ਦੇ ਇਕ ਮੈਂਬਰ ਨੇ ਕਿਹਾ ਕਿ ਵਿਚੋਲਿਆਂ ਨੇ ਇਕ ਨਵੀਂ ਜੰਗਬੰਦੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਲਦੀ ਹੀ ਕਿਸੇ ਸਮਝੌਤੇ ਦਾ ਐਲਾਨ ਹੋ ਸਕਦਾ ਹੈ, ਪਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਅਸਲ ਵਿਚ ਲਾਗੂ ਹੋ ਚੁੱਕੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਇਜ਼ਰਾਈਲੀ ਫ਼ੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਐਫੀ ਡੈਫਰਿਨ ਨੇ ਕਿਹਾ ਕਿ ਫ਼ੌਜ ਨੂੰ ਸਰਕਾਰ ਵੱਲੋਂ ਕੋਈ ਵੱਖਰੇ ਨਿਰਦੇਸ਼ ਨਹੀਂ ਮਿਲੇ ਹਨ।
ਹਿਜਾਬ ਤੋਂ ਬਿਨਾਂ ਗਾਉਣਾ ਪਿਆ ਭਾਰੀ, ਈਰਾਨੀ ਗਾਇਕਾ ਨੂੰ 74 ਕੋੜਿਆਂ ਦੀ ਸਜ਼ਾ
NEXT STORY