ਵਾਸ਼ਿੰਗਟਨ (ਏ.ਐੱਨ.ਆਈ.): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ ਨੂੰ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਜੋਅ ਬਾਈਡੇਨ ਪ੍ਰਸ਼ਾਸਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੰਯੁਕਤ ਰਾਜ ਨਰਕ ਵਿੱਚ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਟਰੰਪ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਰਹਿਣ ਲਈ ਗੁਪਤ ਤੌਰ 'ਤੇ ਪੈਸੇ ਦਿੱਤੇ ਜਾਣ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਲਈ ਮੈਨਹਟਨ ਦੀ ਇਕ ਅਦਾਲਤ ਵਿਚ ਪਹੁੰਚੇ। ਉਸ ਨੂੰ ਪੇਸ਼ੀ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦੇਈਏ ਕਿ ਟਰੰਪ 'ਤੇ ਕਰੀਬ 34 ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਉਸ 'ਤੇ 1.22 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਟਰੰਪ ਪਹਿਲੀ ਵਾਰ ਜਨਤਕ ਤੌਰ 'ਤੇ ਆਏ ਨਜ਼ਰ

ਅਦਾਲਤ ਵੱਲੋਂ ਜੁਰਮਾਨਾ ਲੱਗਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਏ ਟਰੰਪ ਨੇ ਕਿਹਾ ਕਿ 'ਸਾਡਾ ਦੇਸ਼ ਨਰਕ ਵਿੱਚ ਜਾ ਰਿਹਾ ਹੈ'। ਟਰੰਪ ਨੇ ਫਲੋਰੀਡਾ ਦੇ ਆਪਣੇ ਘਰ ਤੋਂ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 'ਮੈਂ ਕਦੇ ਨਹੀਂ ਸੋਚਿਆ ਸੀ ਕਿ ਅਮਰੀਕਾ 'ਚ ਅਜਿਹਾ ਕੁਝ ਹੋ ਸਕਦਾ ਹੈ। ਮੈਂ ਸਿਰਫ਼ ਇੱਕ ਹੀ ਗੁਨਾਹ ਕੀਤਾ ਹੈ ਕਿ ਮੈਂ ਆਪਣੀ ਕੌਮ ਨੂੰ ਨਿਡਰਤਾ ਨਾਲ ਉਨ੍ਹਾਂ ਲੋਕਾਂ ਤੋਂ ਬਚਾਇਆ ਹੈ ਜੋ ਇਸ ਨੂੰ ਤਬਾਹ ਕਰਨਾ ਚਾਹੁੰਦੇ ਹਨ।' ਸ਼ੁਰੂ ਤੋਂ ਹੀ, ਡੈਮੋਕਰੇਟਸ ਨੇ ਮੇਰੀ ਮੁਹਿੰਮ ਦੀ ਜਾਸੂਸੀ ਕੀਤੀ ਸੀ। ਡੋਨਾਲਡ ਟਰੰਪ ਨੇ ਨਿਊਯਾਰਕ ਦੇ ਸਰਕਾਰੀ ਵਕੀਲ ਐਲਵਿਨ ਬ੍ਰੈਗ 'ਤੇ ਵੀ ਆਪਣੇ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਉਣ ਲਈ ਨਿਸ਼ਾਨਾ ਸਾਧਿਆ।
ਪੜ੍ਹੋ ਇਹ ਅਹਿਮ ਖ਼ਬਰ-UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੀ 44 ਕਰੋੜ ਰੁਪਏ ਦੀ ਲਾਟਰੀ
2024 ਦੀਆਂ ਚੋਣਾਂ 'ਚ ਦਖਲ ਦੇਣ ਲਈ ਸ਼ੁਰੂ ਕੀਤਾ ਗਿਆ ਝੂਠਾ ਕੇਸ

ਟਰੰਪ ਨੇ ਕਿਹਾ ਕਿ ਇਹ ਫਰਜ਼ੀ ਕੇਸ ਸਿਰਫ ਆਉਣ ਵਾਲੀਆਂ 2024 ਦੀਆਂ ਚੋਣਾਂ ਵਿਚ ਦਖਲ ਦੇਣ ਲਈ ਲਿਆਂਦਾ ਗਿਆ ਸੀ ਅਤੇ ਇਸ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਜੋਅ ਬਾਈਡੇਨ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ 2024 ਦੀ ਰਿਪਬਲਿਕਨ ਨਾਮਜ਼ਦਗੀ ਦੀ ਦੌੜ 'ਚ ਸਭ ਤੋਂ ਅੱਗੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 2016 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਦੋ ਔਰਤਾਂ ਨੂੰ ਆਪਣੇ ਨਾਲ ਸਰੀਰਕ ਸਬੰਧਾਂ ਬਾਰੇ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ। ਇਸਤਗਾਸਾ ਪੱਖ ਨੇ ਉਸ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ। ਇਸ ਨਾਲ ਡੋਨਾਲਡ ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਮੌਜੂਦਾ ਜਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੈਸ ਦੀ ਸਿੱਧੀ ਅੱਗ ’ਤੇ ਰੋਟੀਆਂ ਸੇਕਣਾ ਜਾਨਲੇਵਾ, ਕੈਂਸਰ ਵਰਗੀ ਬੀਮਾਰ ਦਾ ਖ਼ਤਰਾ
NEXT STORY