ਨਿਊਯਾਰਕ (ਭਾਸ਼ਾ)- ਅਮਰੀਕਾ ’ਚ ਸਿੱਖ ਭਾਈਚਾਰੇ ਦੇ ਫੌਜੀਆਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਇਕ ਪ੍ਰਮੁੱਖ ਸੰਸਦ ਮੈਂਬਰ ਨੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਫੌਜੀ ਕਰਮਚਾਰੀਆਂ ਲਈ ਦਾੜ੍ਹੀ-ਮੁੱਛਾਂ ਨੂੰ ਲਾਜ਼ਮੀ ਤੌਰ ’ਤੇ ਕਟਵਾਉਣ ਦੀ ਨੀਤੀ ’ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਵਾਲ ਅਤੇ ਦਾੜ੍ਹੀ ਨਾ ਕਟਵਾਉਣਾ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ।
ਅਮਰੀਕੀ ਕਾਂਗਰਸ ਮੈਂਬਰ ਥਾਮਸ ਆਰ. ਸੁਵੋਜ਼ੀ ਨੇ ਹਾਲ ਹੀ ’ਚ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਲਿਖੇ ਤਾਜ਼ਾ ਪੱਤਰ ’ਚ ਕਿਹਾ ਕਿ ਸਿੱਖਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਤ ਪੀੜ੍ਹੀਆਂ ਤੋਂ ਅਮਰੀਕੀ ਫੌਜੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਹੈ।
600 ਕਿੱਲੋ ਟਮਾਟਰ...! ਗੁਆਂਢੀ ਦੇਸ਼ ਨਾਲ ਵਿਗੜੇ ਰਿਸ਼ਤਿਆਂ ਨਾਲ ਪਈ ਮਹਿੰਗਾਈ ਦੀ ਮਾਰ
NEXT STORY