ਕਾਬੁਲ (ਅਫਗਾਨਿਸਤਾਨ), (ਏ.ਪੀ.)- ਅਮਰੀਕਾ ਦੀ ਫੌਜ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਸੇਵਾ ਦੇ ਰਹੇ ਇਕ ਫੌਜੀ ਦੀ ਗੈਰ ਜੰਗ ਸਬੰਧੀ ਘਟਨਾ ਵਿਚ ਮੌਤ ਹੋ ਗਈ। ਹਾਲਾਂਕਿ ਫੌਜ ਨੇ ਇਸ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਵੀਰਵਾਰ ਨੂੰ ਹੋਈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਵਿਚ ਤਕਰੀਬਨ 14000 ਅਮਰੀਕੀ ਫੌਜੀ ਸੇਵਾ ਵਿਚ ਦੇ ਰਹੇ ਹਨ। ਉਹ ਇਥੇ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਫੋਰਸਾਂ ਨੂੰ ਟ੍ਰੇਨਿੰਗ ਅਤੇ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਜੰਗਗ੍ਰਸਤ ਇਸ ਦੇਸ਼ ਵਿਚ ਰੋਜ਼ਾਨਾ ਤਾਲੀਬਾਨ ਦੇ ਹਮਲੇ ਹੁੰਦੇ ਰਹਿੰਦੇ ਹਨ।
ਵੈਨੇਜ਼ੁਏਲਾ 'ਚ ਰਸੋਈ ਗੈਸ ਪਲਾਂਟ 'ਚ ਧਮਾਕਾ, ਦੋ ਦੀ ਮੌਤ
NEXT STORY