ਵਾਸ਼ਿੰਗਟਨ (ਏਜੰਸੀ): ਅਮਰੀਕਾ ਦੀ ਸੰਸਦ ਨੇ ਬਫੇਲੋ, ਨਿਊਯਾਰਕ ਅਤੇ ਉਵਾਲਡੇ, ਟੈਕਸਾਸ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੇ ਜਵਾਬ ਵਿੱਚ ਬੁੱਧਵਾਰ ਨੂੰ ਇੱਕ ਵਿਆਪਕ ਬੰਦੂਕ ਨਿਯੰਤਰਣ ਬਿੱਲ ਪਾਸ ਕਰ ਦਿੱਤਾ। ਇਸ ਬਿੱਲ ਵਿੱਚ ਅਰਧ-ਆਟੋਮੈਟਿਕ ਰਾਈਫਲਾਂ ਦੀ ਖਰੀਦ ਲਈ ਉਮਰ ਸੀਮਾ ਵਧਾਉਣ ਅਤੇ 15 ਤੋਂ ਵੱਧ ਗੋਲੀਆਂ ਦੀ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੀਆਂ ਸੰਭਾਵਨਾਵਾਂ ਲਗਭਗ ਨਾਮੁਮਕਿਨ ਹਨ ਕਿਉਂਕਿ ਸੈਨੇਟ ਦਾ ਧਿਆਨ ਮਾਨਸਿਕ ਸਿਹਤ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ, ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪਿਛੋਕੜ ਦੀ ਜਾਂਚ ਨੂੰ ਵਧਾਉਣ 'ਤੇ ਹੈ।
ਪਰ ਹਾਊਸ ਬਿੱਲ ਡੈਮੋਕਰੇਟਿਕ ਸੰਸਦ ਮੈਂਬਰਾਂ ਨੂੰ ਨਵੰਬਰ ਵਿੱਚ ਵੋਟਰਾਂ ਲਈ ਇੱਕ ਨੀਤੀ ਦਾ ਖਰੜਾ ਤਿਆਰ ਕਰਨ ਦਾ ਮੌਕਾ ਦੇਵੇਗਾ ਜਿੱਥੇ ਉਹ ਆਪਣੀਆਂ ਨੀਤੀਆਂ ਪੇਸ਼ ਕਰ ਸਕਦੇ ਹਨ। ਸਦਨ ਦੀ ਇੱਕ ਕਮੇਟੀ ਵਿੱਚ ਹਾਲ ਹੀ ਵਿੱਚ ਗੋਲੀਬਾਰੀ ਦੇ ਪੀੜਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਦਿਲ ਦਹਿਲਾਉਣ ਵਾਲੀ ਗਵਾਹੀ ਤੋਂ ਬਾਅਦ ਬਿੱਲ ਪਾਸ ਕੀਤਾ ਗਿਆ ਹੈ। ਗਵਾਹਾਂ ਵਿੱਚ ਇੱਕ 11 ਸਾਲ ਦੀ ਕੁੜੀ, ਮੀਆ ਸੇਰੀਲੋ ਸ਼ਾਮਲ ਸੀ, ਜਿਸ ਨੇ ਗੋਲੀ ਲੱਗਣ ਤੋਂ ਬਚਣ ਲਈ ਉਵਾਲਡੇ ਦੇ ਐਲੀਮੈਂਟਰੀ ਸਕੂਲ ਵਿੱਚ ਆਪਣੇ ਮਰੇ ਹੋਏ ਸਹਿਪਾਠੀ ਦਾ ਖੂਨ ਸਰੀਰ 'ਤੇ ਲਗਾ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ - ਅਮਰੀਕਾ ਨੂੰ ਪਛਾੜ ਚੀਨ ਨੇ ਕੀਤਾ ਕਮਾਲ, ਬਣਾਇਆ 'ਚੰਨ' ਦਾ ਦੁਨੀਆ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ
ਸਦਨ ਦੀ ਨੇਤਾ ਨੈਨਸੀ ਪੇਲੋਸੀ ਨੇ ਕਿਹਾ ਕਿ ਇਹ ਘਿਣਾਉਣਾ ਹੈ ਕਿ ਸਾਡੇ ਬੱਚਿਆਂ ਨੂੰ ਲਗਾਤਾਰ ਡਰ ਦੇ ਮਾਹੌਲ 'ਚ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਬਿੱਲ ਸੈਨੇਟ 'ਚ ਜਾਵੇਗਾ ਜਾਂ ਨਹੀਂ।ਰਿਪਬਲਿਕਨ ਆਪਣੇ ਵਿਰੋਧ 'ਤੇ ਅੜੇ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਸਦਨ ਦੇ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤਾ ਕਿ ਅਸੀਂ ਜਾਨਾਂ ਬਚਾਉਣ ਅਤੇ ਪਰਿਵਾਰਾਂ ਲਈ ਏਕਤਾ ਜ਼ਾਹਰ ਕਰਨ ਲਈ ਦੋਵਾਂ ਧਿਰਾਂ ਨਾਲ ਸਖ਼ਤ ਮਿਹਨਤ ਕਰਨਾ ਜਾਰੀ ਰੱਖਾਂਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੂੰ ਪਛਾੜ ਚੀਨ ਨੇ ਕੀਤਾ ਕਮਾਲ, ਬਣਾਇਆ 'ਚੰਨ' ਦਾ ਦੁਨੀਆ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ
NEXT STORY