ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਂਗਲੁਰੂ ਅਤੇ ਅਹਿਮਦਾਬਾਦ ਵਿੱਚ 2 ਨਵੇਂ ਵਣਜ ਦੂਤਘਰ ਖੋਲ੍ਹੇਗਾ, ਜਦਕਿ ਭਾਰਤ ਸਿਆਟਲ ਵਿੱਚ ਇੱਕ ਮਿਸ਼ਨ ਸਥਾਪਤ ਕਰੇਗਾ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ 1,25,000 ਵੀਜ਼ੇ ਜਾਰੀ ਕੀਤੇ ਸਨ। ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਬਣਨ ਲਈ ਤਿਆਰ ਹਨ। ਇਕੱਲੇ ਪਿਛਲੇ ਸਾਲ ਹੀ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 20 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ, ''ਅਮਰੀਕਾ ਬੇਂਗਲੁਰੂ ਅਤੇ ਅਹਿਮਦਾਬਾਦ 'ਚ 2 ਨਵੇਂ ਵਣਜ ਦੂਤਘਰ ਖੋਲ੍ਹਣ ਦਾ ਇਰਾਦਾ ਰੱਖਦਾ ਹੈ। ਇਸੇ ਤਰ੍ਹਾਂ ਭਾਰਤ ਸਿਆਟਲ ਵਿੱਚ 2023 ਵਿੱਚ ਆਪਣਾ ਵਣਜ ਦੂਤਘਰ ਖੋਲ੍ਹਣ ਦਾ ਸੁਆਗਤ ਕਰ ਰਿਹਾ ਹੈ ਅਤੇ ਅਮਰੀਕਾ ਵਿੱਚ ਨਵੇਂ ਵਣਜ ਦੂਤਘਰ ਦਾ ਐਲਾਨ ਕਰਨ ਲਈ ਵੀ ਉਤਸ਼ਾਹਿਤ ਹੈ। ਭਾਰਤ ਦੇ ਵਾਸ਼ਿੰਗਟਨ ਤੋਂ ਇਲਾਵਾ ਨਿਊਯਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਹਿਊਸਟਨ ਅਤੇ ਅਟਲਾਂਟਾ ਵਿੱਚ 5 ਵਣਜ ਦੂਤਘਰ ਹਨ। ਨਵੀਂ ਦਿੱਲੀ ਵਿੱਚ ਅਮਰੀਕੀ ਦੂਤਘਰ ਦੁਨੀਆ ਭਰ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਕੂਟਨੀਤਕ ਮਿਸ਼ਨਾਂ ਵਿੱਚੋਂ ਇੱਕ ਹੈ। ਦੂਤਘਰ ਮੁੰਬਈ, ਕੋਲਕਾਤਾ, ਚੇਨਈ ਅਤੇ ਹੈਦਰਾਬਾਦ ਵਿੱਚ 4 ਦੂਤਘਰਾਂ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਭਰ ਵਿਚ ਅਮਰੀਕਾ-ਭਾਰਤ ਸਬੰਧ ਮਜ਼ਬੂਤ ਬਣੇ ਰਹਿਣ। ਇਹ ਜਾਣਕਾਰੀ ਦੂਤਘਰ ਦੀ ਵੈੱਬਸਾਈਟ 'ਤੇ ਉਪਲਬਧ ਹੈ।
ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ
NEXT STORY