ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਅਧੀਨ ਪੈਂਦੇ ਨਸਾਓ ਕਾਉਂਟੀ ਵਿਖੇ ਗੁਰਦੁਆਰਾ ਸਾਹਿਬ ਦਿ ਸਿੱਖ ਕਲਚਰਲ ਸੁਸਾਇਟੀ, ਸਤਿਕਾਰ ਕਮੇਟੀ ਆਫ਼ ਨਿਊਯਾਰਕ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਆਦਿ ਕਈ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਸਮਾਰੋਹ ਦੌਰਾਨ ਅਮਰੀਕਾ ਪੁਲਸ ਦੇ 4 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਸਮਾਗਮ 21 ਅਕਤੂਬਰ ਨੂੰ ਨਿਊਯਾਰਕ ਦੀ ਥਿਓਡੋਰ ਰੂਜ਼ਵੈਲਟ ਐਗਜ਼ੈਕੇਟਿਵ ਬਿਲਡਿੰਗ 1550, ਫ੍ਰੈਂਕਲਿਨ ਐਵੇਨਿਊ, ਮਿਨਿਓਲਾ ਵਿਖੇ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਸੰਸਥਾਵਾਂ ਵੱਲੋਂ ਨਸਾਓ ਦੇ ਕਾਊਂਟੀ ਐਗਜ਼ੈਕੇਟਿਵ ਬ੍ਰੂਸ ਬਲੇਕਮੈਨ, ਨਸਾਓ ਕਾਉਂਟੀ ਦੇ ਪੁਲਸ ਕਮਿਸ਼ਨਰ ਪੈਟ੍ਰਿਕ ਰਾਈਡਰ, ਡਿਟ. ਥਾਮਸ ਡਾਲੀ ਤੇ ਡਾ. ਬੌਬੀ ਕੋਲੋਟੀ. ਨੂੰ ਸੋਨ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੇ ਸਿੱਖ ਧਰਮ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਦੇਖਦੇ ਹੋਏ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ ਜ਼ਿਮਨੀ ਚੋਣਾਂ : BJP ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, ਕੈਪਟਨ ਤੇ ਬਿੱਟੂ ਸਣੇ ਕਈ ਵੱਡੇ ਨਾਂ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਆਈ ਵੱਡੀ ਖਬਰ, 5 ਸਾਲ ਲਈ ਸਮਝੌਤਾ ਹੋਇਆ ਰੀਨਿਊ
NEXT STORY