ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਕਹੇ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਵਿਵਸਥਾ ਸਭ ਤੋਂ ਠੋਸ ਹੁੰਦੀ ਹੈ ਪਰ ਬੀਤੇ ਸ਼ਨੀਵਾਰ ਨੂੰ ਸੁਰੱਖਿਆ 'ਚ ਵੱਡੀ ਖਾਮੀ ਸਾਹਮਣੇ ਆਈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੇਲਾਵੇਅਰ ਸਥਿਤ ਘਰ ਉੱਪਰ ਇੱਕ ਛੋਟਾ ਨਿੱਜੀ ਜਹਾਜ਼ ਪਾਬੰਦੀਸ਼ੁਦਾ ਹਵਾਈ ਖੇਤਰ (ਨੋ-ਫਲਾਈ ਜ਼ੋਨ) ਵਿੱਚ ਦਾਖਲ ਹੋ ਗਿਆ, ਜਿਸ ਨਾਲ ਅਮਰੀਕੀ ਸੁਰੱਖਿਆ ਏਜੰਸੀਆਂ ਵਿੱਚ ਹਫੜਾ-ਦਫੜੀ ਮਚ ਗਈ। ਉਸ ਸਮੇਂ ਜੋ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਘਰ ਵਿੱਚ ਹੀ ਸਨ। ਕਿਸੇ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ।
ਏ.ਐਨ.ਆਈ. ਦੀ ਰਿਪੋਰਟ ਦੇ ਅਨੁਸਾਰ ਬਾਅਦ ਵਿੱਚ ਪਤਾ ਲੱਗਿਆ ਕਿ ਜਹਾਜ਼ ਗਲਤੀ ਨਾਲ ਨੋ-ਫਲਾਈ ਜ਼ੋਨ ਵਿੱਚ ਦਾਖਲ ਹੋ ਗਿਆ ਸੀ। ਵ੍ਹਾਈਟ ਹਾਊਸ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਸੁਰੱਖਿਅਤ ਹਨ ਅਤੇ ਉਨ੍ਹਾਂ 'ਤੇ ਹਮਲਾ ਨਹੀਂ ਹੋਇਆ ਹੈ। ਜਹਾਜ਼ ਨੂੰ ਤੁਰੰਤ ਖੇਤਰ ਤੋਂ ਬਾਹਰ ਕੱਢ ਲਿਆ ਗਿਆ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵੇਂ ਆਪਣੀ ਰਿਹਾਇਸ਼ 'ਤੇ ਪਰਤ ਗਏ।
ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ 'ਚ ਫਿਰ ਬੰਦੂਕ ਹਿੰਸਾ, ਦੋ ਪਾਰਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ, 10 ਲੋਕ ਜ਼ਖ਼ਮੀ ਤੇ ਇਕ ਦੀ ਮੌਤ
ਪਾਇਲਟ ਤੋਂ ਹੋਵੇਗੀ ਪੁੱਛਗਿੱਛ
ਸੀਕਰਟ ਸਰਵਿਸ ਦੇ ਬੁਲਾਰੇ ਐਂਥਨੀ ਗੁਲਿਮੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਦਾ ਪਾਇਲਟ ਆਪਣੇ ਨਿਰਧਾਰਤ ਰੇਡੀਓ ਚੈਨਲ 'ਤੇ ਨਹੀਂ ਸੀ, ਦੂਜੇ ਪਾਸੇ ਹੋਰ ਗਲਤੀਆਂ ਵੀ ਹੋਈਆਂ। ਬੁਲਾਰੇ ਨੇ ਇਹ ਵੀ ਕਿਹਾ ਕਿ ਪਾਇਲਟ ਫਲਾਈਟ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਯੂਨਾਈਟਿਡ ਸਟੇਟਸ ਸੀਕ੍ਰੇਟ ਸਰਵਿਸ ਕਥਿਤ ਪਾਇਲਟ ਤੋਂ ਪੁੱਛਗਿੱਛ ਕਰੇਗੀ ਕਿ ਉਸ ਨੇ ਅਜਿਹਾ ਕਿਉਂ ਕੀਤਾ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦਾ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਮਰੀਕੀ ਰਾਸ਼ਟਰਪਤੀ ਦੀ ਹਵਾਈ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦਾ ਹੈ।
ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਪ੍ਰਣਾਲੀ 'ਚ ਇਹ ਖਾਮੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹੀਂ ਦਿਨੀਂ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਜੋ ਬਾਈਡੇਨ ਨੇ ਦੇਸ਼ ਵਿੱਚ ਹਥਿਆਰਾਂ ਦੀ ਵਿਕਰੀ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਸੀ।ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਗਸਤ 2017 ਵਿੱਚ ਇੱਕ ਰੂਸੀ ਹਵਾਈ ਸੈਨਾ ਦੇ ਜਹਾਜ਼ ਨੇ ਯੂਐਸ ਕੈਪੀਟਲ, ਪੈਂਟਾਗਨ, ਸੀ.ਆਈ.ਏ. ਹੈੱਡਕੁਆਰਟਰ ਅਤੇ ਜੁਆਇੰਟ ਬੇਸ ਐਂਡਰਿਊਜ਼ ਤੋਂ ਘੱਟ ਉਚਾਈ 'ਤੇ ਉਡਾਣ ਭਰੀ ਸੀ। ਇਹ ਉਡਾਣ ਇਕ ਸੰਧੀ ਦਾ ਹਿੱਸਾ ਸੀ ਜੋ ਅਮਰੀਕਾ ਅਤੇ ਰੂਸ ਅਤੇ ਹੋਰ ਦੇਸ਼ਾਂ ਦੇ ਫ਼ੌਜੀ ਜਹਾਜ਼ਾਂ ਨੂੰ 34 ਹਸਤਾਖਰ ਕਰਨ ਵਾਲੇ ਦੇਸ਼ਾਂ ਦੇ ਫ਼ੌਜੀ ਸਥਾਨਾਂ ਦਾ ਮੁਆਇਨਾ ਕਰਨ ਲਈ ਹਵਾਈ ਨਿਰੀਖਣ ਉਡਾਣਾਂ ਨੂੰ ਉਡਾਉਣ ਦੀ ਇਜਾਜ਼ਤ ਦਿੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਜੰਗਲਾਂ 'ਚ ਲੱਗੀ ਅੱਗ, ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
NEXT STORY